ਜਿਲ੍ਹਾ ਜਲ਼ੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਦੋਸ਼ੀ ਪਾਸੋ 20 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ

ਜਲੰਧਰ 9 ਅਗਸਤ (ਜਸਵਿੰਦਰ ਆਜ਼ਾਦ)- ਸ਼੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ (ਇੰਨਵੈਸ਼ਟੀਗੇਸ਼ਨ),ਸ਼੍ਰੀ ਦਿਗਵਿਜੈ ਕਪਿਲ ਉਪ ਪੁਲਿਸ ਕਪਤਾਨ (ਸਬ-ਡਵੀਜਨ ਕਰਤਾਰਪੁਰ) ਦੀ ਅਗਵਾਈ ਹੇਠ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸਬ ਇੰਸ: ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਮਕਸੂਦਾ ਹਸਬ ਹਦਾਇਤ ਅਨੁਸਾਰ ਏ.ਐਸ.ਆਈ ਰਘੂਨਾਥ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਅਤੇ ਨਾਕਾ ਬੰਦੀ ਦੇ ਸਬੰਧ ਵਿੱਚ ਅੱਡਾ ਬਿਧੀਪੁਰ ਰੇਲਵੇ ਫਾਟਕ ਮੋਜੂਦ ਸੀ ਕਿ ਪਿੰਡ ਬਿਧੀਪੁਰ ਵੱਲੋ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਣ ਲੱਗਾ ਜਿਸਨੂੰ ਸ਼ੱਕ ਦੀ ਬਿਨਾਅ ਪਰ ਪੁਲਿਸ ਪਾਰਟੀ ਵੱਲੋ ਰੋਕ ਕੇ ਨਾਮ ਪਤਾ ਪੁੱਛਿਆ ਜਿਸ ਆਪਣਾ ਨਾਮ ਅਮਿਤ ਕੁਮਾਰ ਉਰਫ ਕਾਕਾ ਪੁੱਤਰ ਰਾਜ ਕੁਮਾਰ ਕੌਮ ਬਾਲਮੀਕ ਵਾਸੀ 395 ਮੁਹੱਲਾ ਕਰਾਰ ਖਾਂ ਬੋਹੜ ਵਾਲਾ ਚੌਂਕ ਜਲੰਧਰ ਦੀ ਤਲਾਸ਼ੀ ਕੀਤੀ ਤਾਂ ਉਸ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋ 20 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਜਿਸ ਤੇ ਉਕਤ ਦੋਸ਼ੀ ਖਿਲਾਫ ਮੁੱਕਦਮਾ ਨੰਬਰ 129 ਮਿਤੀ 08.08.18 ਜੁਰਮ 21-61-85 ਂਧਫਸ਼ ਅਛਠ  ਥਾਣਾ ਮਕਸੂਦਾ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀ ਦੀ ਪੁੱਛ-ਗਿੱਛ ਡੂੰਘਾਈ ਨਾਲ ਕੀਤੀ ਜਾ ਰਹੀ ਅਤੇ ਹੋਰ ਖੁਲਾਸੇ ਹੋਣ ਦੀ ਸੁਭਾਵਨਾ ਹੈ।
ਬ੍ਰਾਮਦਗੀ:-
1)   20 ਗ੍ਰਾਮ ਹੈਰੋਇਨ
ਦੋਸ਼ੀ ਅਮਿਤ ਕੁਮਾਰ ਦੀ ਪੁੱਛ ਗਿੱਛ:-
ਪੁੱਛ-ਗਿੱਛ ਦੋਰਾਨੇ ਦੋਸ਼ੀ ਅਮਿਤ ਕੁਮਾਰ ਉਰਫ ਕਾਕਾ (ਉਮਰ 19 ਸਾਲ) ਪੁੱਤਰ ਰਾਜ ਕੁਮਾਰ ਕੌਮ ਬਾਲਮੀਕ ਵਾਸੀ 395 ਮੁਹੱਲਾ ਕਰਾਰ ਖਾਂ ਬੋਹੜ ਵਾਲਾ ਚੌਂਕ ਜਲੰਧਰ ਨੇ ਦੱਸਿਆ ਕਿ ਉਹ ਕੁਆਰਾ ਹੈ ਅਤੇ ਛੇਵੀ ਜਮਾਤ ਪਾਸ ਹੈ।ਉਹ ਇਹ ਨਸ਼ਾ ਹੈਰੋਇਨ ਨੀਗਰੋ ਪੁਰਾਣੀ ਦਿੱਲੀ ਰੇਵਲੇ ਸਟੇਸ਼ਨ ਪਾਸੋ 2000ਫ਼- ਰੁਪਏ ਗ੍ਰਾਮੀ ਦੇ ਹਿਸਾਬ ਨਾਲ ਲਿਆ ਕੇ ਪੰਜਾਬ ਵਿੱਚ 4000ਫ਼- ਰੁਪਏ ਗ੍ਰਾਮੀ ਨਾਲ ਵੇਚ ਦਾ ਹੈ।ਇਹ ਕਰੀਬ ਪਿਛਲੇ 01 ਸਾਲ ਤੋ ਨਸ਼ਾ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ।
Share on Google Plus

About Unknown

    Blogger Comment
    Facebook Comment

0 comments:

Post a Comment