ਜਲੰਧਰ 9 ਅਗਸਤ (ਜਸਵਿੰਦਰ ਆਜ਼ਾਦ)- ਪੰਜਾਬ ਨਰਸਿਜ ਰਜਿਸਟਰੇਸ਼ਨ ਕੌਂਸਲ, ਮੋਹਾਲੀ ਵਲੋਂ ਐਲਾਨੇ ਗਏ ਜ਼ੀ.ਐਨ .ਐਮ ਦੇ ਨਤੀਜਿਆਂ 'ਚ ਸੇਂਟ ਸੋਲਜਰ ਨਰਸਿੰਗ ਟ੍ਰੇਨਿੰਗ ਇੰਸਟੀਟਿਊਟ ਦੀਆਂ 7 ਵਿਦਿਆਰਥਣਾਂ ਨੇ ਪਹਿਲਾ ਸਥਾਨ ਪ੍ਰਾਪਤ ਕਰ ਸੰਸਥਾ ਅਤੇ ਮਾਪਿਆ ਦਾ ਨਾਮ ਚਮਕਾਇਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਵਿਦਿਆਰਥਣਾਂ ਰਜਨੀ , ਪਰਵੀਨ ਕੌਰ, ਅੰਜਲੀ, ਗੁਰਪਿੰਦਰ ਕੌਰ, ਮਨਦੀਪ ਕੌਰ, ਮੰਨਤ ਘਈ, ਨਵਦੀਪ ਕੌਰ ਨੇ ਪਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਬੋਰਡ ਵਿੱਚ ਸਭ ਨੇ ਪਹਿਲਾ ਸਥਾਨ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਨੇ ਦੱਸਿਆ ਕਿ ਸੰਸਥਾ ਦਾ ਨਤੀਜਾ 100 ਫੀਸਦੀ ਰਿਹਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥੀਆਂ ਦੀ ਸ਼ਾਨਦਾਰ ਪਲੇਸਮੇਂਟ ਹੋ ਚੁੱਕੀ ਹੈ। ਵਿਦਿਆਰਥਣਾਂ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਕਾਲਜ ਮੈਨੇਜਮੇਂਟ ਅਤੇ ਮਾਪਿਆਂ ਦੇ ਸਾਥ ਨੂੰ ਦਿੱਤਾ। ਚੇਅਰਮੈਨ ਸ਼੍ਰੀ ਚੋਪੜਾ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
Home / Punjabi
/ ਸੇਂਟ ਸੋਲਜਰ ਦੀਆਂ 7 ਜੀ.ਐਨ.ਐੱਮ ਵਿਦਿਆਰਥਣਾਂ ਨੇ ਪੀ.ਐਨ.ਆਰ.ਸੀ ਬੋਰਡ ਵਿੱਚ ਪ੍ਰਾਪਤ ਕੀਤੀ ਪਹਿਲੀ ਪੁਜੀਸ਼ਨ
- Blogger Comment
- Facebook Comment
Subscribe to:
Post Comments
(
Atom
)
0 comments:
Post a Comment