ਜਲੰਧਰ 30 ਅਗਸਤ (ਗੁਰਕੀਰਤ ਸਿੰਘ)- ਕੇਰਲ ਪੀੜਤਾਂ ਲਈ ਸੀ.ਬੀ.ਐੱਸ.ਈ ਐਫਿਲਇਏਟੇਡ ਸਕੂਲਜ ਐਸੋਸਇਏਸ਼ਨ (ਕਾਸਾ) ਦੋਆਬਾ ਰੀਜ਼ਨ ਨੇ ਇੱਕ ਵਾਰ ਫਿਰ ਸਹਾਇਤਾ ਲਈ ਅੱਗੇ ਆਈ। ਇਹ ਮੌਕੇ ਸੀ ਜਦੋਂ ਐਸੋਸਇਏਸ਼ਨ ਦੇ ਪ੍ਰਧਾਨ ਅਨਿਲ ਚੋਪੜਾ ਦੀ ਪ੍ਰਧਾਨਗੀ ਵਿੱਚ ਮੇਅਰ ਵਰਲਡ ਸਕੂਲ ਦੇ ਚੇਅਰਮੈਨ ਰਾਜੇਸ਼ ਮੇਅਰ, ਇਨੋਸੇਂਟ ਹਾਰਟ ਗਰੁੱਪ ਦੇ ਚੇਅਰਮੈਨ ਡਾ.ਅਨੂਪ ਬੋਰੀ, ਲਾਰੇਂਸ ਇੰਟਰਨੈਸ਼ਨਲ ਦੇ ਚੇਅਰਮੈਨ ਜੋਧ ਰਾਜ ਗੁਪਤਾ, ਸਟੇਟ ਪਬਲਿਕ ਸਕੂਲ ਦੇ ਚੇਅਰਮੈਨ ਡਾ.ਨਰੋੱਤਮ ਸਿੰਘ, ਲਾ- ਬਲਾਸਮ ਸਕੂਲ ਦੇ ਚੇਅਰਮੈਨ ਸੰਜੀਵ ਮਰਿਆ ਨੇ 5.50 ਲੱਖ ਦੀ ਰਾਸ਼ੀ, ਕੱਪੜੇ ਅਤੇ ਜ਼ਰੂਰਤ ਦਾ ਸਾਮਾਨ ਜਲੰਧਰ ਦੇ ਡਿਪਟੀ ਕਮਿਸਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੂੰ ਪੀੜਤਾਂ ਲਈ ਭੇਂਟ ਕੀਤੇ। ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਾਸਾ ਦੇ ਕਾਰਜ ਦੀ ਸ਼ਲਾਘਾ ਕੀਤੀ। ਪ੍ਰਧਾਨ ਸ਼੍ਰੀ ਚੋਪੜਾ ਨੇ ਦੱਸਿਆ ਕਿ ਕਾਸਾ ਵਲੋਂ ਕੇਰਲ ਲਈ ਹੁਣ ਤੱਕ 11 ਲੱਖ ਦੀ ਰਾਸ਼ੀ ਅਤੇ ਸਮਾਨ ਸਹਾਇਤਾ ਲਈ ਦਿੱਤਾ ਜਾ ਚੁੱਕਿਆ ਹੈ ਅਤੇ ਜਲਦ ਹੀ ਕੁੱਝ ਹੋਰ ਸਾਮਾਨ ਅਤੇ ਰਾਸ਼ੀ ਕੇਰਲ ਪੀੜਤਾਂ ਲਈ ਭੇਜੀ ਜਾਵੇਗੀ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment