ਇਸ ਰੱਖੜੀ 'ਤੇ ਸੇਂਟ ਸੋਲਜਰ ਵਿਦਿਆਰਥੀਆਂ ਨੇ ਵਾਤਾਵਰਣ ਸੁਰੱਖਿਆ ਦੀ ਚੁੱਕੀ ਸਹੁੰ

ਜਲੰਧਰ 25 ਅਗਸਤ (ਗੁਰਕੀਰਤ ਸਿੰਘ)- ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉੇਹਾਰ ਹਰ ਸਾਲ ਅਸੀਂ ਬਹੁਤ ਪਿਆਰ ਅਤੇ ਖੁਸ਼ੀ ਦੇ ਨਾਲ ਮਨਾਂਉਂਦੇ ਹਾਂ ਅਤੇ ਇੱਕ ਦੂਸਰੇ ਦੇ ਪ੍ਰਤੀ ਆਪਣੀ ਭਾਵਨਾਵਾਂ ਨੂੰ ਬਿਆਨ ਕਰਦੇ ਹਾਂ। ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਦੇ ਖਾਂਬਰਾ ਬ੍ਰਾਂਚ ਦੇ ਵਿਦਿਆਰਥੀਆਂ ਨੇ ਰੱਖੜੀ ਦਾ ਤਿਉਹਾਰ ਵਾਤਾਵਰਣ ਦੀ ਰੱਖਿਆ ਦੇ ਸੰਦੇਸ਼ ਦੇ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਮੁਸਕਾਨ, ਭਾਵਨਾ, ਪ੍ਰਿਆ, ਤਨਿਸ਼ਕਾ, ਪ੍ਰਿਅੰਕਾ, ਦਰਿਸ਼ਟੀ, ਰਿਸ਼ਿਤਾ, ਸੰਚਿਤਾ, ਦਿਵਿਆ, ਸੋਫਿਆ ਆਦਿ ਨੇ ਰੁੱਖ ਨੂੰ ਰੱਖੜੀ ਬੰਨਦੇ ਹੋਏ ਉਨ੍ਹਾਂਨੂੰ ਬਚਾਉਣ ਦੀ ਸਹੁੰ ਲਈ। ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਬੂਟਿਆਂ ਨੂੰ ਰੱਖੜੀ ਬੰਨਕੇ ਉਨ੍ਹਾਂ ਦੀ ਰੱਖਿਆ ਦੀ ਸਹੁੰ ਲਈ ਕਿਉਂਕਿ ਰੱਖੜੀ ਦਾ ਤਿਉਹਾਰ ਰੱਖਿਆ ਦਾ ਸੰਦੇਸ਼ ਦਿੰਦਾ ਹੈ ਅਤੇ ਜੇਕਰ ਹਰ ਕੋਈ ਇੱਕ ਇੱਕ ਬੂਟੇ ਦੀ ਸੁਰੱਖਿਆ ਦੀ ਜਿੰਮੇਦਾਰੀ ਲੈਂਦਾ ਹੈ ਤਾਂ ਵਾਤਾਵਰਣ ਨੂੰ ਹਰਿਆਭਰਿਆ ਬਣਾਇਆ ਜਾ ਸਕਦਾ ਹੈ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਇਸੇ ਤਰ੍ਹਾਂ ਨਾਲ ਵਾਤਾਵਰਣ ਦਾ ਵਿਨਾਸ਼ ਕਰਦੇ ਰਹੇ ਤਾਂ ਆਉਣ ਵਾਲੇ ਸਾਲਾਂ ਵਿੱਚ ਰੱਖੜੀ, ਦਿਵਾਲੀ ਅਤੇ ਅਜਿਹੇ ਹੋਰ ਤਿਉਹਾਰ ਨਹੀਂ ਮਨਾ ਪਾਵਾਂਗੇ। ਇਸ ਲਈ ਸੇਂਟ ਸੋਲਜਰ ਵਲੋਂ ਇਸ ਸਾਲ ਰੱਖੜੀ ਦੇ ਤਿਉੇਹਾਰ 'ਤੇ ਇੱਕ ਇਹ ਕੋਸ਼ਿਸ਼ ਕੀਤੀ ਗਈ ਹੈ ਜਿਸਦੇ ਨਾਲ ਅਸੀ ਸਾਰੇ ਵਾਤਾਵਰਣ ਦੀ ਸੁਰੱਖਿਆ ਦਾ ਸੰਕਲਪ ਲਵਾਂਗੇ।
Share on Google Plus

About Unknown

    Blogger Comment
    Facebook Comment

0 comments:

Post a Comment