![]() |
| (ਐਲਪਾਈਨ ਪਬਲਿਕ ਹਾਈ ਸਕੂਲ ਦੇ 10ਵੀਂ ਜਮਾਤ ਵਿੱਚੋਂ ਵੱਖ-ਵੱਖ ਸਥਾਨ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀ। ਫੋਟੋਆਂ ਲਖਵਿੰਦਰ ਲੱਕੀ, ਭੁਲੱਥ) |
ਭੁਲੱਥ 30 ਮਈ (ਹਰਮਿੰਦਰ ਕੌਰ)- ਐਲਪਾਈਨ ਪਬਲਿਕ ਹਾਈ ਸਕੂਲ ਭਟਨੂਰਾ ਕਲਾਂ, ਜ਼ਿਲਾ ਕਪੂਰਥਲਾ ਦਾ ਸੀ.ਬੀ.ਐਸ.ਈ. ਦਸਵੀਂ ਜਮਾਤ (2017-18) ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਵਾਰ 59 ਬੱਚਿਆਂ ਨੇ ਇਸ ਪ੍ਰਿਿਖਆ ਵਿੱਚ ਹਿੱਸਾ ਲਿਆ ਜਿਨਾਂ ਵਿੱਚੋਂ 30 ਬੱਚੇ ਪਹਿਲੀਆਂ ਪੋਜ਼ੀਸ਼ਨਾਂ ਵਿੱਚ ਪਾਸ ਹੋਏ। ਰਾਜਮੇਲ ਕੌਰ ਸਪੁੱਤਰੀ ਸ. ਪਰਮਜੀਤ ਸਿੰਘ ਮੋਖਾ ਨੇ 93.2% ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ। ਸਿਮਰਨਜੀਤ ਕੌਰ ਸਪੁੱਤਰੀ ਸ. ਕਮਲਜੀਤ ਸਿੰਘ 92.8% ਅਤੇ ਪ੍ਰਭਸਿਮਰਨ ਸਿੰਘ ਸਪੁੱਤਰ ਸ. ਕੁਲਵੰਤ ਸਿੰਘ ਨੇ 91.2% ਨੰਬਰ ਲੈ ਕੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮਾਨਸੀ ਦੇਵੀ ਸਪੁੱਤਰੀ ਸ਼੍ਰੀ ਦਵਿੰਦਰ ਕੁਮਾਰ 89.6% ਅਤੇ ਹਰਦੀਪ ਕੌਰ ਸਪੁੱਤਰੀ ਸ. ਤਰਲੋਚਨ ਸਿੰਘ 88.2% ਅੰਕ ਲੈ ਕੇ ਚੌਥਾ ਅਤੇ ਪੰਜਵਾਂ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ. ਕੁਲਵੰਤ ਸਿੰਘ ਅਤੇ ਪ੍ਰਿੰਸੀਪਲ ਸ. ਸਰਬਜੀਤ ਸਿੰਘ ਨੇ ਸਮੂਹ ਮਿਹਨਤੀ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ।









0 comments:
Post a Comment