ਤਲਵੰਡੀ ਸਾਬੋ, 17 ਮਈ (ਗੁਰਜੰਟ ਸਿੰਘ ਨਥੇਹਾ)- ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਅੱਜ ਇੱਥੇ ਬੁੱਢਾ ਦਲ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਵੇਂ ਗੁਰੂੁ ਸ੍ਰੀ ਗੁਰੂੁ ਅਰਜੁਨ ਦੇਵ ਜੀ ਬਾਰੇ ਕਿੰਤੂ ਪ੍ਰੰਤੂ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਣ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੁੱਢਾ ਦਲ ਮੁਖੀ ਨੇ ਕਿਹਾ ਕਿ ਸਿੱਖਾਂ ਅਤੇ ਸਿੱਖੀ ਉੱਪਰ ਸਮੇਂ ਸਮੇਂ 'ਤੇ ਕੁਝ ਸਿੱਖ ਵਿਰੋਧੀ ਤਾਕਤਾਂ ਵੱਲੋਂ ਉਠਾਏ ਜਾਂਦੇ ਸਵਾਲ ਕੌਮ ਲਈ ਚੁਣੌਤੀ ਬਣਦੇ ਜਾ ਰਹੇ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਸਿੱਖਾਂ ਦੇ ਪੰਜਵੇਂ ਗੁਰੁੂ ਸਾਹਿਬ ਸ੍ਰੀ ਗੁਰੁੂ ਅਰਜੁਨ ਦੇਵ ਜੀ ਮਹਾਰਾਜ ਬਾਰੇ ਕੂੜ ਪ੍ਰਚਾਰ ਕਰਨ ਦਾ ਹੌਂਸਲਾ ਇੱਕ ਸਾਧ ਨਰਾਇਣ ਦਾਸ ਨੇ ਕੀਤਾ ਹੈ। ਜਿਸਦਾ ਸਿੱਖ ਸੰਗਤਾਂ ਵੱਲੋਂ ਡਟ ਕੇ ਜਵਾਬ ਦਿੱਤਾ ਜਾਣਾ ਬਣਦਾ ਹੈ ਨਹੀਂ ਤਾਂ ਅਜਿਹੇ ਕਿਸਮ ਦੇ ਲੋਕਾਂ ਦੇ ਹੌਂਸਲੇ ਹੋਰ ਵਧ ਜਾਣਗੇ। ਉਨਾਂ ਕਿਹਾ ਕਿ ਨਰਾਇਣ ਦਾਸ ਨਾਮੀ ਉਕਤ ਅਖੌਤੀ ਸਾਧ ਨੇ ਸ੍ਰੀ ਗੁਰੁੂ ਅਰਜੁਨ ਦੇਵ ਜੀ ਮਹਾਰਾਜ ਤੇ ਕਿੰਤੂ ਪ੍ਰੰਤੂ ਕੀਤਾ ਹੈ ਕਿ ਉਨਾਂ ਨੇ ਭਗਤ ਬਾਣੀ ਵਿੱਚ ਆਪਣੇ ਕੋਲੋਂ ਹੀ ਅੱਖਰ ਵਧ ਘੱਟ ਕਰਕੇ ਬਾਣੀ ਰਚੀ ਹੈ। ਇਸ ਸਬੰਧੀ ਉਕਤ ਸਾਧ ਨੇ ਬਕਾਇਦਾ ਇੱਕ ਵੀਡੀਓ ਵਾਇਰਲ ਕੀਤੀ ਹੈ ਜਿਸ ਤੋਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਬੁੱਢਾ ਦਲ ਮੁਖੀ ਨੇ ਕਿਹਾ ਕਿ ਗੁਰਬਾਣੀ, ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਬਾਰੇ ਸਮੇਂ ਸਮੇਂ 'ਤੇ ਗਲਤ ਬਿਆਨਬਾਜੀ ਕਰਕੇ ਸਿੱਖ ਵਿਰੋਧੀ ਤਾਕਤਾਂ ਕੋਝੀਆਂ ਚਾਲਾਂ ਚੱਲ ਰਹੀਆਂ ਹਨ। ਲੋੜ ਹੈ ਕਿ ਅਜਿਹੇ ਮਾਮਲਿਆਂ ਤੇ ਸਮੁੱਚੀਆਂ ਸਿੱਖ ਸੰਗਤਾਂ ਤੇ ਜਥੇਬੰਦੀਆਂ ਇਕਜੁਟਤਾ ਦਿਖਾਉਣ ਤਾਂ ਕਿ ਮੁੜ ਕੋਈ ਸਿੱਖ ਵਿਰੋਧੀ ਅਜਿਹੀ ਕੋਈ ਬਿਆਨਬਾਜੀ ਨਾ ਕਰ ਸਕਣ। ਉਨਾਂ ਨੇ ਸਰਕਾਰਾਂ ਤੋਂ ਵੀ ਮੰਗ ਕੀਤੀ ਕਿ ਉਕਤ ਸਾਧ ਖਿਲਾਫ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਮਾਮਲਾ ਦਰਜ ਕਰਕੇ ਉਸਨੂੰ ਜੇਲ੍ਹ ਵਿੱਚ ਸੁੱਟਿਆ ਜਾਵੇ ਨਹੀਂ ਤਾਂ ਸਿੱਖ ਸੰਗਤਾਂ ਨੂੰ ਮਜਬੂਰਨ ਸੰਘਰਸ਼ ਦਾ ਰਾਸਤਾ ਅਖਤਿਆਰ ਕਰਨਾ ਪਵੇਗਾ।

0 comments:
Post a Comment