ਪਿੰਡ ਪੱਟੀ ਵਿਖੇ ਦਰਬਾਰ ਬਾਬਾ ਰਹਿਮਤ ਸ਼ਾਹ ਜੀ ਦਾ 30ਵਾਂ ਸਾਲਾਨਾ ਜੋੜ ਮੇਲਾ

ਹੁਸ਼ਿਆਰਪੁਰ 27 ਮਈ (ਦੀਪਕ ਸੈਣੀ)- ਪਿੰਡ ਪੱਟੀ ਵਿਖੇ ਦਰਬਾਰ ਬਾਬਾ ਰਹਿਮਤ ਸ਼ਾਹ ਜੀ ਦਾ 30ਵਾਂ ਸਾਲਾਨਾ ਜੋੜ ਮੇਲਾ ਪਿੰਡ ਵਾਸੀਆਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਸੇਵਾਦਾਰ ਬਾਬਾ ਰਤਨ ਸਿੰਘ ਧਨੋਤਾ ਜੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 31 ਮਈ 2018 ਨੂੰ ਮਸ਼ਹੂਰ ਕਵਾਲ ਰਾਜੇਸ਼ ਚਾਂਦਲਾਂ, ਸੁਰਜੀਤ ਮੱਲਪੁਰੀ, ਬਲਵੀਰ ਤੱਖੀ, ਪ੍ਰਕਾਸ਼ ਦੀਪ ਗੋਰਾ, ਬੀ.ਕੇ. ਰਾਜੂ, ਗੁਰਮੇਜ ਮਹਿਮੀ, ਸੁੱਖਾ ਸਾਜਨ, ਬੂਟਾ ਮੁਹੰਮਦ ਖਾਂ, ਸਤਨਾਮ ਆਲਮ ਐਂਡ ਬੀਬੀ ਮਨਜੀਤ ਆਲਮ ਅਤੇ ਦਿਲਪ੍ਰੀਤ ਬਾਬਾ ਜੀ ਦੇ ਚਰਨਾ ਵਿਚ ਆਪਣੀ ਹਾਜ਼ਰੀ ਲਗਵਾਉਣਗੇ। ਉਨ੍ਹਾਂ ਦੱਸਿਆ ਕਿ ਸ਼ਾਮ 4:00 ਵਜੇ ਰੌਸ਼ਨ ਚਿਰਾਗ ਅਤੇ 8:00 ਵਜੇ ਗਰਧਾਰੀ ਲਾਲ ਐਂਡ ਪਾਰਟੀ ਵਲੋਂ ਨਕਲਾ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਬਾਬਾ ਰਤਨ ਜੀ ਨੇ ਦੱਸਿਆ ਕਿ 1 ਜੂਨ 2018 ਨੂੰ ਚਾਦਰ ਚੜਾਉਣ ਦੀ ਰਸਮ 10:15 ਵਜੇ ਆਈ ਹੋਈ ਸੰਗਤ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਫੀਆਨਾਂ ਮਹਿਫ਼ਲ ਵਿੱਚ ਪਹੁੰਚ ਰਹੇ ਕਲਾਕਾਰ ਪਾਲੀ ਦੇਤਵਾਲੀਆ ਅਤੇ ਸਿਮਰਨ ਸਿਮੀ, ਵਿਜੇ ਹੰਸ, ਰਾਕੇਸ਼ ਚਾਂਦਲਾ, ਕਵਾਲ ਰਾਮੇਸ਼, ਭੰਗੜਾ ਬੈਂਡ ਵਾਜਾ ਅਤੇ ਰਾਤ ਨੂੰ ਰਾਜਨ ਐਂਡ ਪਾਰਟੀ ਨਕਲਾ ਦਾ ਪ੍ਰੋਗਰਾਮ ਪੇਸ਼ ਕਰੇਗੀ। ਬਾਬਾ ਜੀ ਦੇ ਦਰਬਾਰ 'ਤੇ ਲੰਗਰ ਅਟੁੱਟ ਵਰਤੇਗਾ। ਇਸ ਮੌਕੇ 'ਤੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ, ਉਪ ਪ੍ਰਧਾਨ ਸ੍ਰੀਮਤੀ ਬੀਬੀ ਸੱਤਿਆ ਦੇਵੀ, ਸ੍ਰੀ ਪਵਿੱਤਰ ਸਿੰਘ, ਸ੍ਰੀ ਭੁਪਿੰਦਰ ਸਿੰਘ, ਸ੍ਰੀ ਮਨਜਿੰਦਰ ਸਿੰਘ, ਮੇਲਾ ਇੰਚਾਰਜ ਸ੍ਰੀ ਰੇਸ਼ਮ ਸਿੰਘ, ਸ੍ਰੀ ਬਲਦੇਵ ਸਿੰਘ, ਸ੍ਰੀ ਕੁਲਵੀਰ ਸਿੰਘ, ਸ੍ਰੀ ਸ਼ੰਕਰ ਸਿੰਘ, ਸ੍ਰੀ ਬਲਜਿੰਦਰ ਸਿੰਘ ਅਤੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
Share on Google Plus

About Unknown

    Blogger Comment
    Facebook Comment

0 comments:

Post a Comment