ਤਲਵੰਡੀ ਸਾਬੋ, 16 ਜੁਲਾਈ (ਗੁਰਜੰਟ ਸਿੰਘ ਨਥੇਹਾ)- ਵਿਦੇਸ਼ ਵਿੱਚ ਰਹਿੰਦਿਆਂ ਪੰਜਾਬ ਅੰਦਰ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਮਕਸਦ ਨਾਲ ਇੱਕ ਵਾਰ ਫਿਰ ਗੁਰਦੀਪ ਸਿੰਘ ਗੋਲਡੀ ਵਾਸੀ ਆਸਟਰੇਲੀਆ ਵੱਲੋਂ ਖੇਤਰ ਦੇ ਪਿੰਡ ਲਹਿਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਨੂੰ ਠੰਡਾ ਪਾਣੀ ਪੀਣ ਲਈ ਕੈਂਪਰਾਂ ਦੀ ਸੇਵਾ ਕੀਤੀ ਗਈ ਹੈ।
ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ੍ਰੀ ਜਗਵੀਰ ਸਿੰਘ ਪੰਜਾਬੀ ਅਧਿਆਪਕ ਨੇ ਦੱਸਿਆ ਕਿ ਉਕਤ ਸਕੂਲ ਵਿੱਚ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਦਿੱਕਤ ਆ ਰਹੀ ਸੀ ਜਿਸ ਨੂੰ ਧਿਆਨ 'ਚ ਰਖਦਿਆਂ ਪਿੰਡ ਲਹਿਰੀ ਦੇ ਵਸਨੀਕ ਅਵਤਾਰ ਸਿੰਘ ਢਿੱਲੋਂ ਨੇ ਆਪਣੇ ਭਤੀਜੇ ਗੁਰਦੀਪ ਸਿੰਘ ਗੋਲਡੀ ਆਸਟਰੇਲੀਆ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬੱਚਿਆਂ ਨੂੰ ਪੀਣ ਦੇ ਪਾਣੀ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਹਰ ਰੋਜ਼ ਘੱਟੋ ਘੱਟ ਦਸ ਕੈਂਪਰ ਠੰਡੇ ਅਤੇ ਤਾਜ਼ੇ ਪਾਣੀ ਦੇ ਭੇਜਣ ਦਾ ਵਾਅਦਾ ਕੀਤਾ।
ਗੁਰਦੀਪ ਸਿੰਘ ਗੋਲਡੀ ਦੁਆਰਾ ਭੇਜੇ ਗਏ ਕੈਂਪਰਾਂ ਦੀ ਸੇਵਾ ਕਰਨ ਮੌਕੇ ਜਗਦੀਪ ਸਿੰਘ ਢਿੱਲੋਂ, ਜਗਦੇਵ ਸਿੰਘ, ਗੁਰਮੇਲ ਸਿੰਘ, ਕਰਤਾਰ ਸਿੰਘ ਮੈਂਬਰ ਅਤੇ ਸਕੂਲ ਸਟਾਫ ਸੰਦੀਪ ਕੌਰ, ਗਗਨਦੀਪ ਕੌਰ, ਕਰਮਜੀਤ ਕੌਰ ਅਤੇ ਰਮਨਦੀਪ ਕੌਰ ਨੇ ਸ. ਅਵਤਾਰ ਸਿੰਘ ਢਿੱਲੋਂ, ਗੁਰਦੀਪ ਸਿੰਘ ਗੋਲਡੀ ਅਤੇ ਦਾਨੀ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ।

0 comments:
Post a Comment