ਗੁਰਦੁਆਰਾ ਸੂਲੀਸਰ ਸਾਹਿਬ ਤੋਂ ਬਰਗਾੜੀ ਨੂੰ ਮਾਰਚ ਹੋਇਆ ਰਵਾਨਾ

ਤਲਵੰਡੀ ਸਾਬੋ, 23 ਜੂਨ (ਗੁਰਜੰਟ ਸਿੰਘ ਨਥੇਹਾ)- ਸਿੱਖੀ ਦੀ ਸਾਹ ਰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਜ ਤੋਂ ਤਿੰਨ ਸਾਲ ਪਹਿਲਾਂ ਬਰਗਾੜੀ ਨੇੜਲੇ ਪਿੰਡ ਬੁਰਜ ਹਰੀ ਸਿੰਘ ਵਿਖੇ ਹੋਈ ਬੇਅਦਬੀ ਦੇ ਸਬੰਧ ਵਿੱਚ ਇਨਸਾਫ ਦਿਵਾਉਣ ਲਈ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਲਗਾਏ ਗਏ ਮੋਰਚੇ ਨੂੰ ਬਲ ਦੇਣ ਲਈ ਅੱਜ ਗੁਰਦੁਆਰਾ ਸੂਲੀਸਰ ਸਾਹਿਬ ਤੋਂ ਬਰਗਾੜੀ ਤੱਕ ਇੱਕ ਵਿਸ਼ਾਲ ਮਾਰਚ ਕੱਢਿਆ ਗਿਆ ਜਿਸਦੀ ਅਗਵਾਈ ਭਾਈ ਦਲੇਲ ਸਿੰਘ ਦਾਦੂ ਪੰਥਕ ਸੇਵਾਦਾਰ ਮਾਨਸਾ ਦੁਆਰਾ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਦਲੇਲ ਸਿੰਘ ਨੇ ਕਿਹਾ ਕਿ ਤਿੰਨ ਸਾਲ ਬੀਤ ਜਾਣ ਵੀ ਅਜੇ ਤੱਕ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਜਿਸ ਲਈ ਸਿੱਖ ਕੌਮ ਦੇ ਮਨਾਂ 'ਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਮਾਰਚ ਉਹਨਾਂ ਵੱਲੋਂ ਸਰਕਾਰਾਂ ਦੇ ਤੱਕ ਸਿੱਖ ਕੌਮ ਦੀ ਅਵਾਜ਼ ਪਹੁੰਚਾਉਣ ਲਈ ਕੱਢਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਜਿਥੇ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਗ੍ਰਿਫਤਾਰ ਕਰੇ ਜਾਣ ਉੱਥੇ ਸਿਖ ਨੌਜਵਾਨਾਂ ਦੇ ਕਾਤਲਾਂ ਨੂੰ ਸਜਾ ਦਿੱਤੀ ਜਾਵੇ ਅਤੇ ਆਪਣੀ ਸਜਾ ਪੂਰੀ ਕਰ ਚੁੱਕੇ ਲੰਮੇ ਸਮੇਂ ਤੋਂ ਜੇਲਾਂ 'ਚ ਬੰਦ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਇਸ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਭਾਈ ਨਿਰਮਲ ਸਿੰਘ ਕਲੱਬ ਪ੍ਰਧਾਨ ਬਾਾਬਾ ਜੀਵਨ ਸਿੰਘ, ਮਿੱਠੂ ਸਿੰਘ ਬਾਜੇਵਾਲਾ, ਇਕਬਾਲ ਸਿੰਘ ਤਰਨਾ ਦਲ ਅਤੇ ਇਲਾਕੇ ਭਰ ਦੇ ਨੌਜਵਾਨ ਅਤੇ ਸਿੱਖ ਸੰਗਤਾਂ ਨੇ ਆਪਣੀ ਹਾਜ਼ਰੀ ਭਰੀ।
Share on Google Plus

About Unknown

    Blogger Comment
    Facebook Comment

0 comments:

Post a Comment