ਪੁਲਿਸ ਵੱਲੋਂ ਪੱਤਰਕਾਰ ਦੀ ਕੁੱਟਮਾਰ ਕਰਨ 'ਤੇ ਦਮਦਮਾ ਸਾਹਿਬ ਪ੍ਰੈੱਸ ਕਲੱਬ ਵੱਲੋਂ ਸਖਤ ਸ਼ਬਦਾਂ 'ਚ ਨਿਖੇਧੀ

ਤਲਵੰਡੀ ਸਾਬੋ, 22 ਜੂਨ (ਗੁਰਜੰਟ ਸਿੰਘ ਨਥੇਹਾ)- ਨਥਾਣਾ ਥਾਣੇ ਅਧੀਨ ਰਾਤ ਨੂੰ ਵਾਪਰੀ ਇੱਕ ਘਟਨਾ ਦੀ ਕਵਰੇਜ ਕਰਨ ਗਏ ਇੱਕ ਹਿੰਦੀ ਅਖਬਾਰ ਦੇ ਪੱਤਰਕਾਰ ਰਾਜਿੰਦਰ ਹੈਪੀ ਦੀ ਇੱਕ ਪੁਲਿਸ ਮੁਲਾਜ਼ਮ ਵੱਲੋਂ ਕੀਤੀ ਭਾਰੀ ਕੁੱਟਮਾਰ ਦੇ ਵਿਰੋਧ ਵਿੱਚ ਸਥਾਨਕ ਦਮਦਮਾ ਸਾਹਿਬ ਪ੍ਰੈੱਸ ਕਲੱਬ ਵੱਲੋਂ ਤਿੱਖੇ ਸ਼ਬਦਾਂ ਰਾਹੀਂ ਨਿਖੇਧੀ ਕੀਤੀ ਹੈ ਅਤੇ ਇਸ ਘਟਨਾ ਵਿੱਚ ਜ਼ਿੰਮੇਵਾਰ ਪੁਲਸ ਮੁਲਾਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਉਕਤ ਪ੍ਰੈੱਸ ਕਲੱਬ ਵੱਲੋਂ ਬੁਲਾਈ ਇੱਕ ਹੰਗਾਮੀ ਮੀਟਿੰਗ ਮੌਕੇ ਕਲੱਬ ਪ੍ਰਧਾਨ ਸ੍ਰੀ ਰਣਜੀਤ ਸਿੰਘ ਰਾਜੂ, ਜਸਵੀਰ ਸਿੱਧੂ, ਮੁਨੀਸ਼ ਗਰਗ, ਜਗਜੀਤ ਸਿੱਧੂ, ਰਾਮ ਰੇਸ਼ਮ ਸ਼ਰਨ, ਗੁਰਜੰਟ ਸਿੰਘ ਨਥੇਹਾ, ਰਾਮ ਜਿੰਦਲ, ਗੁਰਸੇਵਕ ਮਾਨ, ਜਨਕ ਰਾਜ ਜਨਕ, ਲਕਵਿੰਦਰ ਸ਼ਰਮਾ, ਰਵਜੋਤ ਰਾਹੀ, ਮਹਿੰਦਰ ਰੂਪ, ਕੁਲਦੀਪ ਸਿੰਘ, ਕਮਲਦੀਪ ਬਾਂਸਲ ਆਦਿ ਪੱਤਰਕਾਰਾਂ ਨੇ ਕਿਹਾ ਕਿ ਪੁਲਿਸ ਵੱਲੋਂ ਕੀਤਾ ਗਿਆ ਅਜਿਹਾ ਗ਼ੈਰ ਮਨੁੱਖੀ ਕਾਰਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੀਡੀਆ ਦੇਸ਼ ਦਾ ਚੌਥਾ ਥੰਮ੍ਹ ਹੈ ਜੇਕਰ ਮੀਡੀਆ ਦੀ ਸਰਕਾਰੇ ਦਰਬਾਰੇ ਸੁਰੱਖਿਆ ਨਹੀਂ ਹੈ ਤਾਂ ਆਮ ਜਨਤਾ ਕੀ ਆਸ ਰੱਖ ਸਕਦੀ ਹੈ। ਉਹਨਾਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨ੍ਹੀ ਹੀ ਘੱਟ ਹੈ।
ਇਸ ਗ਼ੈਰ ਮਨੁੱਖੀ ਵਰਤਾਰੇ ਬਦਲੇ ਪੁਲਿਸ ਪ੍ਰਸ਼ਾਸ਼ਨ ਦਾ ਡਟ ਕੇ ਵਿਰੋਧ ਕਰਦਿਆਂ ਡੀ. ਜੀ. ਪੀ ਪੰਜਾਬ ਅਤੇ ਸੂਬਾ ਸਰਕਾਰ ਤੋਂ ਮੰਗੀ ਕੀਤੀ ਹੈ ਕਿ ਥਾਣਾ ਨਥਾਣਾ ਦੇ ਮੁਨਸ਼ੀ ਦੇ ਤੌਰ 'ਤੇ ਕੰਮ ਕਰ ਰਹੇ ਕਮਲਦੀਪ ਸਿੰਘ ਨਾਮੀ ਪੁਲਿਸ ਮੁਲਾਜਮ ਨੂੰ ਤੁਰੰਤ ਬਰਖਾਸਤ ਕਰਕੇ ਉਸ ਉੱਪਰ ਪੱਤਰਕਾਰ ਤੇ ਕਾਤਿਲਾਨਾ ਹਮਲਾ ਕਰਨ ਸਬੰਧੀ ਮਾਮਲਾ ਦਰਜ ਕੀਤਾ ਜਾਵੇ  ਅਤੇ ਭਵਿੱਖ ਵਿਚ ਪੱਤਰਕਾਰਾਂ ਦੀ ਸੁਰਖਿਆ ਯਕੀਨੀ ਬਣਾਈ ਜਾਵੇ।
Share on Google Plus

About Unknown

    Blogger Comment
    Facebook Comment

0 comments:

Post a Comment