ਤਲਵੰਡੀ ਸਾਬੋ, 22 ਜੂਨ (ਗੁਰਜੰਟ ਸਿੰਘ ਨਥੇਹਾ)- ਮਾਤਾ ਸਾਹਿਬ ਕੌਰ ਗਰਲਜ ਕਾਲਜ ਤਲਵੰਡੀ ਸਾਬੋ ਦੇ ਐਨ. ਐਸ. ਐਸ ਵਿਭਾਗ ਵੱਲੋਂ ਅੰਤਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਦਿਆਰਥਣਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਐਨ. ਐਸ. ਐਸ ਇੰਚਾਰਜ ਸਪਨਜੀਤ ਕੌਰ ਨੇ ਕਾਲਜ ਵਿਦਿਆਰਥਣਾਂ ਨੂੰ ਯੋਗ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਯੋਗ ਕਰਨ ਨਾਲ ਜਿੱਥੇ ਮਨੁੱਖ ਸਰੀਰਿਕ ਤੌਰ 'ਤੇ ਅਰੋਗ ਰਹਿੰਦਾ ਹੈ, ਉੱਥੇ ਹੀ ਮਾਨਸਿਕ ਤਨਾਅ ਤੋਂ ਵੀ ਦੂਰ ਰਹਿੰਦਾ ਹੈ। ਕਸਰਤ ਅਤੇ ਯੋਗਾ ਸਾਡੀ ਜਿੰਦਗੀ ਦਾ ਰੋਜ਼ਾਨਾ ਨੇਮ ਹੋਣਾ ਚਾਹੀਦਾ ਹੈ। ਅੰਤ ਵਿੱਚ ਮੈਡਮ ਪਿ੍ਰੰਸੀਪਲ ਨੇ ਐਨ. ਐਸ. ਐਸ ਵਿਭਾਗ ਦੀ ਇਸ ਉਪਰਾਲੇ ਲਈ ਸ਼ਲਾਘਾ ਕੀਤੀ। ਇਸ ਮੌਕੇ ਮੈਡਮ ਪੁਸ਼ਵਿੰਦਰ ਕੌਰ, ਮੈਡਮ ਮਨਦੀਪ ਕੌਰ, ਰਮਨਪ੍ਰੀਤ ਕੌਰ ਹੋਸਟਲ ਵਾਰਡਨ ਆਦਿ ਹਾਜਰ ਸਨ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment