ਤਲਵੰਡੀ ਸਾਬੋ, 22 ਜੂਨ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਜਿਲਾ ਬਠਿੰਡਾ ਵਲੋਂ ਆਪ ਦੇ ਰੋਪੜ ਤੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਕੀਤੇ ਗਏ ਜਾਨਲੇਵਾ ਹਮਲੇ ਦੇ ਵਿਰੋਧ ਵਿੱਚ ਮੌਜੂਦਾ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਜ਼ਿਲ੍ਹਾ ਮਾਲਵਾ ਜ਼ੋਨ ਦੇ ਵਾਇਸ ਪ੍ਰਧਾਨ ਤੇ ਬਠਿੰਡਾ ਦੇ ਅਬਜਰਵਰ ਹਰਪ੍ਰੀਤ ਸੰਧੂ ਸਰਪੰਚ ਵੀ ਪੁਹੰਚੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਵਲੋਂ ਕੈਪਟਨ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਕੈਪਟਨ ਸਰਕਾਰ ਨਸ਼ਾ ਅਤੇ ਨਾਜਾਇਜ਼ ਮਾਈਨਿੰਗ ਰੋਕਣ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਕੈਪਟਨ ਸਰਕਾਰ ਨੇ ਆਪਣੇ ਗੁੰਡਿਆਂ ਨੂੰ ਹੱਲਾਸ਼ੇਰੀ ਦੇ ਰੱਖੀ ਹੈ। ਉਹਨਾਂ ਕਿਹਾ ਜਦੋਂ ਰੋਪੜ ਦੇ ਐਮ ਐਲ ਏ ਅਮਰਜੀਤ ਸਿੰਘ ਸੰਦੋਆ ਨਾਜਾਇਜ਼ ਮਾਈਨਿੰਗ ਰੋਕਣ ਨੂੰ ਗਏ ਸੀ ਤਾਂ ਉਕਤ ਨਾਜਾਇਜ਼ ਮਾਈਨਿੰਗ ਦੇ ਮਾਫੀਆ ਗੁੰਡਿਆਂ ਨੇ ਐਮਐਲਏ 'ਤੇ ਹਮਲਾ ਕਰ ਦਿੱਤਾ ਤੇ ਐੱਮ ਐੱਲ ਏ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਪੰਜਾਬ ਅੰਦਰ ਇੱਕ ਵਿਧਾਇਕ ਹੀ ਸੁਰਖਿਅਤ ਨਹੀਂ ਤਾਂ ਆਮ ਆਦਮੀ ਦਾ ਕੀ ਹੋਵੇਗਾ। ਉਹਨਾਂ ਕਿਹਾ ਕਿ ਇਹ ਕੈਪਟਨ ਸਰਕਾਰ ਦੇ ਗੁੰਡੇ ਹਨ ਜੋ ਕਿ ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ ਜੇਕਰ ਸਰਕਾਰ ਨੇ ਉਕਤ ਨਜਾਇਜ਼ ਮਾਈਨਿੰਗ ਦੇ ਗੁੰਡਿਆਂ 'ਤੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਸਘੰਰਸ਼ ਨੂੰ ਹੋਰ ਤੇਜ਼ ਕਰੇਗੀ।
ਇਸ ਮੌਕੇ ਅਬਜਰਵਰ ਹਰਪ੍ਰੀਤ ਸੰਧੂ ਨੇ ਸਰਕਾਰ 'ਤੇ ਵਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ਾ ਅਤੇ ਨਾਜਾਇਜ਼ ਮਾਈਨਿੰਗ ਦੇ ਖਿਲਾਫ ਮੁਹਿੰਮ ਚਲਾ ਰੱਖੀ ਹੈ। ਕੈਪਟਨ ਸਰਕਾਰ ਆਪਣੇ ਗੁੰਡਿਆਂ ਦੇ ਦਮ ਤੇ ਇਹੋ ਜਿਹੇ ਹਮਲੇ ਕਰਵਾ ਕੇ ਆਮ ਆਦਮੀ ਪਾਰਟੀ ਨੂੰ ਨਹੀਂ ਦਬਾ ਸਕਦੀ। ਉਹਨਾਂ ਕਿਹਾ ਕਿ ਸਾਡੀ ਪਾਰਟੀ ਨਸ਼ਾ ਅਤੇ ਨਾਜਾਇਜ਼ ਮਾਈਨਿੰਗ ਦੇ ਖਿਲਾਫ ਜੰਗ ਜਾਰੀ ਰੱਖੇਗੀ ਤੇ ਅਸੀਂ ਡਰਨ ਵਾਲੇ ਨਹੀਂ ਹਾਂ। ਇਸ ਤੋਂ ਇਲਾਵਾ ਮਾਲਵਾ ਜ਼ੋਨ ਦੇ ਵਾਇਸ ਪ੍ਰਧਾਨ ਅੰਮ੍ਰਿਤ ਲਾਲ ਅਗਰਵਾਲ, ਕਰਨਲ ਗੁਰਦੇਵ ਸਿੰਘ, ਜਸਵਿੰਦਰ ਸਿੰਘ, ਕਾਰਪੋਰੇਸ਼ਨ ਪ੍ਰਧਾਨ ਭੁਪਿੰਦਰ ਬਾਂਸਲ ਹਲਕਾ ਇੰਚਾਰਜ ਦੀਪਕ ਬਾਂਸਲ, ਕਾਰਪੋਰੇਸ਼ਨ ਵਾਇਸ ਪ੍ਰਧਾਨ ਮੁਹਿੰਦਰ ਸਿੰਘ ਫੁਲੋਮਿਠੀ ਆਦਿ ਨੇ ਉਕਤ ਹਮਲੇ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ। ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਮਾਸਟਰ ਜਗਸੀਰ ਸਿੰਘ, ਕੇ ਸੀ ਬੱਗਾ, ਜੀਤ ਸਿੰਘ, ਬਲਦੇਵ ਸਿੰਘ ਮਾਈਨਿੰਗ, ਜਨਾਰਦਨ ਮਾਹੀਉ, ਪਰਦੀਪ ਕਾਲੀਆ, ਵਿਕਰਮ ਲਵਲੀ, ਪੰਕਜ ਮਹੇਸ਼ਵਰੀ, ਤਿਲਕ ਰਾਜ ਪਟੇਲ ਤੇ ਬਠਿੰਡਾ ਦੇ ਵਲੰਟੀਅਰਜ਼ ਹਾਜ਼ਰ ਸਨ।

0 comments:
Post a Comment