ਸੇਂਟ ਸੋਲਜਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਅਵਰ ਪ੍ਰਾਇਡ ਨਾਲ ਕੀਤਾ ਸਨਮਾਨਿਤ

  • ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਂਟ ਸੋਲਜਰ ਦੇ ਨਤੀਜੇ ਰਹੇ ਸ਼ਾਨਦਾਰ :ਅਨਿਲ ਚੋਪੜਾ
ਜਲੰਧਰ 1 ਜੂਨ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਟਿਊਸ਼ਨਸ ਤੋਂ ਸੀ.ਬੀ.ਐੱਸ.ਈ. ਬੋਰਡ ਦੇ 10ਵੀਂ, 12ਵੀਂ ਕਲਾਸ ਦੇ ਨਤੀਜਿਆਂ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਣ ਲਈ ਅਵਰ ਪ੍ਰਾਇਡ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਗਰੁੱਪ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਇਸ ਮੌਕੇ 'ਤੇ ਵਿਸ਼ੇਸ਼ ਰੂਪ ਨਾਲ ਮੌਜੂਦ ਹੋਈ। ਸ਼੍ਰੀਮਤੀ ਚੋਪੜਾ ਵਲੋਂ ਬਾਹਰਵੀਂ ਕਲਾਸ ਦੀ ਪ੍ਰੀਖਿਆ ਵਿੱਚ ਮੇਡੀਕਲ, ਨਾਨ-ਮੇਡੀਕਲ, ਕਾਮਰਸ, ਆਰਟਸ ਗਰੁੱਪ ਅਤੇ 10ਵੀਂ ਕਲਾਸ ਵਿੱਚ ਟਾਪ ਕਰਣ ਵਾਲੇ ਵਿਦਿਆਰਥੀਆਂ ਆਕਰਸ਼ ਸ਼ਰਮਾ, ਪ੍ਰਾਚੀ ਸ਼ਰਮਾ, ਨੈਨਾ, ਯੋਗਿਤਾ, ਪ੍ਰਿਅਲ, ਵੰਸ਼ਿਕਾ, ਭਰਤ ਮੇਹਤਾ, ਮਇੰਕ ਸਿੰਗਲਾ, ਸ਼ਰੁਤੀ, ਪਰਨੀਤ ਕੌਰ, ਵਾਸੁ ਸਹਿਗਲ, ਜਾਨਵੀ ਗੌਤਮ, ਜਸਰਾਜ ਸਿੰਘ, ਮੁਸਕਾਨ, ਅਮਨਦੀਪ ਕੌਰ, ਮਨਪ੍ਰੀਤ ਕੌਰ, ਗੁਰਜੀਤ ਕੌਰ, ਗਗਨਦੀਪ ਸਿੰਘ, ਹਰਜੋਤਵੀਰ, ਹਰਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਪ੍ਰਭਦੀਪ ਕੌਰ, ਸਿਮਰਨਵੀਰ, ਸੁਖਪ੍ਰੀਤ ਸਿੰਘ ਆਦਿ 200 ਦੇ ਕਰੀਬ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸ਼੍ਰੀ ਚੋਪੜਾ ਨੇ ਗਰਵ ਮਹਿਸੂਸ ਕਰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਂਟ ਸੋਲਜਰ ਦੇ ਨਤੀਜੇ ਸੌ ਫ਼ੀਸਦੀ ਰਹੇ ਹਨ ਅਤੇ ਇਨ੍ਹਾਂ ਵਿਦਿਆਰਥੀਆਂ 'ਤੇ ਸੇਂਟ ਸੋਲਜਰ ਨੂੰ ਮਾਣ ਹੈ। ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਇਸ ਟਾਰਪ ਵਿਦਿਆਰਥੀਆਂ ਨੂੰ ਸੇਂਟ ਸੋਲਜਰ ਸੰਸਥਾਵਾਂ ਵਿੱਚ ਅਗਲੀ ਪੜਾਈ ਪੂਰੀ ਕਰਣ ਲਈ ਮਾਸਟਰ ਰਾਜਕੰਵਰ ਚੋਪੜਾ ਸਕਾਲਰਸ਼ਿਪ ਦੇ ਇਲਾਵਾ ਹੋਰ ਵੀ ਸੁਵਿਧਾਵਾਂ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ 'ਤੇ ਵਿਦਿਆਰਥੀਆਂ ਗੱਲਬਾਤ ਕਰਦਿਆਂ ਆਪਣੀ ਸਫਲਤਾ ਦਾ ਸਿਹਰਾ ਮਾਪਿਆਂ ਅਤੇ ਸਕੂਲ ਮੈਨੇਜਮੇਂਟ ਨੂੰ ਦਿੱਤਾ। ਸ਼੍ਰੀ ਚੋਪੜਾ ਅਤੇ ਸ਼੍ਰੀਮਤੀ ਚੋਪੜਾ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸਾਰੇ ਪ੍ਰਿੰਸਿਪਲਜ ਅਤੇ ਸਟਾਫ ਮੇਂਬਰਜ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਵਿਦਿਆਰਥੀਆਂ ਦੀ ਮਦਦ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਹਨ।
Share on Google Plus

About Unknown

    Blogger Comment
    Facebook Comment

0 comments:

Post a Comment