ਜਲੰਧਰ 21 ਜੂਨ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਅੱਜ ਕੌਮਾਂਤਰੀ ਯੋਗ ਦਿਹਾੜਾ ਮਨਾਇਆ ਗਿਆ। ਇਸ ਸਬੰਧ ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਆਰਿੰਗ ਟੈਕਨਾਲੋਜੀ ਐਂਡ ਮੈਨੇਜਮੈਂਟ ਵਿੱਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਸੰਸਥਾ ਦੇ ਚੇਅਰਮੈਨ ਸ਼੍ਰੀ ਅਨਿਲ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸੀ ਚੋਪੜਾ, ਮੈਨੇਜਿੰਗ ਡਾਇਰੈਕਟਰ ਪ੍ਰੋ. ਮਨਹਰ ਅਰੋੜਾ, ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ, ਲਾਅ ਕਾਲਜ ਤੋਂ ਡਾ. ਸੁਭਾਸ਼ ਸ਼ਰਮਾ, ਪ੍ਰੋ. ਵੀਨਾ ਦਾਦਾ, ਪ੍ਰੋ. ਅਮਰ ਪੌਲ, ਪ੍ਰੋ. ਮਨਜੀਤ ਕੌਰ ਤੋਂ ਇਲਾਵਾ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਯੋਗ ਕੀ ਹੈ, ਯੋਗ ਦੇ ਨਿਯਮ, ਯੋਗ ਦੀਆਂ ਕਿਸਮਾਂ ਤੇ ਯੋਗ ਆਸਣਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਯੋਗ ਪ੍ਰਾਣਾਯਾਮ ਜਿਵੇ ਅਨੁਲੋਮ-ਵਿਲੋਮ, ਕਪਾਲਭਾਤੀ, ਧਿਆਨ, ਓਮ ਦਾ ਉਚਾਰਣ ਆਦਿ ਵਿਧੀਆਂ ਕਰਵਾਈਆਂ ਗਈ ਤੇ ਸਿਖਾਈਆਂ ਗਈਆਂ। ਯੋਗ ਸਬੰਧੀ ਗੱਲਬਾਤ ਕਰਦਿਆਂ ਚੇਅਰਮੈਨ ਸ਼੍ਰੀ ਚੋਪੜਾ ਨੇ ਕਿਹਾ ਕਿ ਯੋਗ ਦਾ ਅਰਥ 'ਏਕਤਾ ਜਾਂ ਬੰਨਣਾ' ਹੈ। ਵਿਅਕਤੀਗਤ ਤੌਰ 'ਤੇ ਯੋਗ ਸਰੀਰ ਮਨ ਤੇ ਭਾਵਨਾਵਾਂ ਨੂੰ ਸੰਤੁਲਿਤ ਕਰਨ ਤੇ ਤਾਲਮੇਲ ਬਣਾਉਣ ਦਾ ਇਕ ਸਾਧਨ ਹੈ। ਇਹ ਯੋਗ ਜਾਂ ਏਕਤਾ ਆਸਣ, ਪ੍ਰਾਣਾਯਾਮ, ਮੁਦਰਾ, ਬੰਨ, ਸ਼ੁੱਧੀ ਕਿਰਿਆਵਾਂ ਤੇ ਧਿਆਨ ਦੇ ਅਭਿਆਸ ਨਾਲ ਪ੍ਰਾਪਤ ਹੁੰਦੀ ਹੈ। ਇਸ ਤਰਾਂ ਯੋਗ ਤੰਦਰੁਸਤ ਜੀਵਨ ਜੀਊਣ ਦਾ ਇਕ ਤਰੀਕਾ ਵੀ ਹੈ ਤੇ ਆਪਣੇ ਆਪ ਵਿੱਚ ਪਰਮ ਉਦੇਸ਼ ਵੀ। ਉਨਾਂ ਕਿਹਾ ਕਿ ਯੋਗ ਸਰੀਰਕ ਤੌਰ 'ਤੇ ਹੀ ਨਹੀਂ ਸਗੋਂ ਭਾਵਨਾਤਮਕ ਤੌਰ 'ਤੇ ਵੀ ਕੰਮ ਕਰਦਾ ਹੈ। ਅੰਤ ਵਿੱਚ ਉਨਾਂ ਨੇ ਵਿਦਿਆਰਥੀਆਂ ਨੂੰ ਰੋਜ਼ਾਨਾਂ ਦੀਆਂ ਸਮੱਸਿਆਵਾਂ 'ਤੇ ਕਾਬੂ ਪਾਉਣ ਲਈ ਯੋਗ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment