ਜਲੰਧਰ 21 ਜੂਨ (ਜਸਵਿੰਦਰ ਆਜ਼ਾਦ)- ਅੱਜ ਮਿਤੀ 21 ਜੂਨ 2018 (ਵੀਰਵਾਰ) ਸਥਾਨਕ ਟ੍ਰਿਨਿਟੀ ਕਾਲਜ ਵਿਖੇ ਐਨ.ਐਸ.ਐਸ. ਅਤੇ ਐਨ. ਸੀ.ਸੀ ਵਿੰਗ ਦੇ ਯਤਨਾਂ ਸਦਕਾ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਇਕ ਦਿਨਾ ਯੋਗ ਕੈਂਪ ਲਗਾਇਆ ਗਿਆ।ਕੈਂਪ ਵਿਚ ਕਾਲਜ ਦੇ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਮਨਿਸਟਰੀ ਆਫ ਆਇਉਸ (Ministry of AYUSH) ਸੰਸਥਾ ਤੋਂ ਸ਼੍ਰੀ ਅਰੂਨ ਕੁਮਾਰ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਪ੍ਰੋਗਰਾਮ ਦੇ ਸੰਚਾਲਿਕ ਪੋ੍ਰ. ਨਵਦੀਪ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਦਾ ਆਪਣੇ ਸ਼ਬਦਾ ਰਾਹੀਂ ਸਵਾਗਤ ਕੀਤਾ। ਸ਼੍ਰੀ ਅਰੂਨ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਯੋਗ ਦੇ ਲਾਭ ਦੱਸਦੇ ਹੋਏ ਕਿਹਾ ਕਿ ਮੱਨੁਖ ਜਿੱਥੇ ਅੱਜ ਦੀ ਤੇਜ ਰਫਤਾਰ ਜਿੰਦਗੀ ਵਿਚ ਉਲਝਿਆ ਪਿਆ ਹੈ ਉਥੇ ਨਾਲ ਹੀ ਚਿੰਤਾਂ ਗ੍ਰਸਤ ਜਿੰਦਗੀ ਵੀ ਭੋਗ ਰਿਹਾ ਹੈ ਪਰ ਯੋਗ ਨੂੰ ਜਿੰਦਗੀ ਵਿਚ ਧਾਰਨ ਕਰਨ ਨਾਲ ਅਜਿਹੀ ਚਿੰਤਾਂ ਗ੍ਰਸਤ ਜਿੰਦਗੀ ਵਿਚੋਂ ਨਿਕਲਿਆ ਜਾ ਸਕਦਾ ਹੈ। ਉਹਨਾ ਨੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਬਣਾਈ ਰੱਖਣ ਲਈ ਯੋਗ ਦੇ ਗੁਰ ਸਿਖਾਏ।ਇਸ ਮੌਕੇ ਰੈਵ. ਫਾਦਰ ਜੀਬਨ ਜੀ, ਪ੍ਰੋ. ਨਵਦੀਪ ਸਿੰਘ, ਪ੍ਰੋ. ਸਿਮਰਿਤੀ, ਡਾ. ਸੁਨੀਲ ਕੁਮਾਰ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਕਰਨਵੀਰ ਦਿਵੇਦੀ, ਪ੍ਰੋ. ਮੇਘਾ, ਪ੍ਰੋ. ਨਿਧੀ ਸ਼ਰਮਾ, ਪ੍ਰੋ. ਪ੍ਰਤਿਭਾ, ਪ੍ਰੋ. ਰੀਤੂ, ਪ੍ਰੋ.ਨੈਨਸੀ ਜੀ ਵੀ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment