ਪ੍ਰੋ: ਜਗਜੀਤ ਸਿੰਘ ਛਾਬੜਾ

ਪੰਜਾਬੀ ਸਹਿਤ ਦੇ ਸਿਰਮੌਰ ਸਮੀਖਿਆਕਾਰਾਂ ਦੀ ਕਤਾਰ ਵਿੱਚ ਖੜੇ ਹੋਣ ਵਾਲੇ ਪ੍ਰੋ: ਜਗਜੀਤ ਸਿੰਘ ਛਾਬੜਾ ਨੇ ਆਪਣੀਆਂ ਮਹੱਤਵ ਪੂਰਨ ਰਚਨਾਵਾਂ ਰਾਹੀ ਪੰਜਾਬੀ ਸਹਿਤਕ ਪਿੜ ਨੂੰ ਮੋਕਲਾ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸਮਾਜਕ ਧਾਰਨਾਵਾਂ ਦੀ ਵਿਸਥਾਰਿਕ ਵਿਆਖਿਆ, ਪੰਜਾਬੀ ਦੇ "ਪਰਮੁਖ ਸ਼ੈਲੀਕਾਰ "ਰਚਨਾ ਵਿਚ ਪ੍ਰੋਫੈਸਰ ਪੂਰਨ ਸਿੰਘ ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਰਚਨਾਵਾਂ ਦੀ ਵਾਰਤਕ ਸ਼ੈਲੀ ਦੇ ਗੁਣਾਂ ਤੇ ਵਿਚਾਰ ਕੀਤੀ ਪੰਜਾਬੀ ਕਵਿਤਾ ਦੀਆਂ ਨਵੀਨ ਧਾਰਨਾਵਾਂ ਦਾ ਵਿਸ਼ਲੇਸ਼ਣ ਕਰਦਿਆਂ ਪੰਜਾਬੀ ਅਤੇ ਪਛਮੀ ਸਹਿਤਕ ਧਾਰਨਾਵਾਂ ਦਾ ਤੁਲਨਾਤਿਕ ਅਧਿਅਨ ਵੀ ਪੇਸ਼ ਕੀਤਾ। "ਵਾਰਸ਼ ਸ਼ਾਹ "ਰਚਨਾ ਵਿੱਚ ਸਮਾਜਕ ਪੱਖ ਨੂੰ ਵਿਚਾਰਿਆ ਗਿਆ ਹੈ ਨਾਵਲ ਨਾਟਕ ਤੇ ਕਹਾਣੀ ਕਲਾ ਦੀ ਡੂੰਘੀ ਸੂਝ ਬੂਝ ਰੱਖਣ ਵਾਲੇ ਛਾਬੜਾ ਸਾਹਿਬ ਨੇ ਕਈ ਪੁਸਤਕਾਂ ਦੀ ਸਮੀਖਿਆ ਕੀਤੀ। ਉਹਨਾ ਵਲੋਂ ਲਿਖੇਨਾਵਲ "ਲਹੂ ਮਾਸ" ਤੇ "ਨੰਗੀਆਂ ਸਿਖਰਾਂ"ਸਮਾਜ ਤੇ ਮਨੁੱਖੀ ਮਨੋ ਸਥਿਤੀ ਦਾ ਪ੍ਰਗਟਾਅ ਹਨ। ਤ੍ਰੈਮਾਸਿਕ ਪੱਤਰ  "ਸੰਕੇਤ"ਨੇ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਯੋਗਦਾਨ ਪਾਇਆ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਜਲੰਧਰ ਸ਼ਹਿਰ ਸਾਹਿਤਕ ਗਤੀਵਿਧੀਆਂ ਦਾ ਆਖਾੜਾ ਬਣਿਆਂ ਇਸ ਆਖਾੜੇ ਵਿਚ ਉਹ ਆਖਰੀ ਪਲਾਂ ਤੱਕ ਜੂਝਦੇ ੨੦ ਜੁਲਾਈ ੧੯੭੭ ਵਾਲੇ ਦਿਨ ਸਭ ਨੂੰ ਅਲਵਿਦਾ ਕਹਿ ਗਏ। ਉਹਨਾ ਦਾ ਚਲੇ ਜਾਣਾ ਤਾਂ ਅਕਾਲ ਪੁਰਖ ਦਾ ਹੁਕਮ ਸੀ ਪਰ ਜੋ ਕੁਝ ਉਹ ਪੰਜਾਬੀ ਸਹਿਤ ਜਗਤ ਨੂੰ ਦੇ ਗਏ ਉਸ ਤੇ ਸਾਨੂੰ ਫਖਰ ਹੈ ਪਰ ਨਾ ਪੂਰਾ ਹੋਣ ਵਾਲਾ ਘਾਟਾ ਵੀ।
Share on Google Plus

About Unknown

    Blogger Comment
    Facebook Comment

0 comments:

Post a Comment