ਜਲੰਧਰ 2 ਜੁਲਾਈ (ਜਸਵਿੰਦਰ ਆਜ਼ਾਦ)- ਜੇ.ਸੀ.ਆਈ ਇੰਡਿਆ ਦੇ ਨਾਲ ਮਿਲ ਸਮੇਂ ਸਮੇਂ ਤੇ ਗਰੀਬ ਵਿਦਿਆਰਥੀਆਂ ਨੂੰ ਸਿੱਖਿਆ, ਜ਼ਰੂਰਤ ਦਾ ਸਾਮਾਨ, ਸਮਾਜਿਕ ਹਿੱਤ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਵਾਲੇ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਟਿਊਸ਼ਨਸ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੂੰ ਜੇ.ਸੀ.ਆਈ ਸੈਲੂਟ ਟੂ ਪੈਸ਼ਨ ਐਂਡ ਡੇਡਿਕੇਸ਼ਨ ਯੰਗ ਇੰਨਟਰਪ੍ਰੈਨਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਨੂੰ ਜੇ.ਸੀ.ਆਈ ਜਲੰਧਰ ਸਿਟੀ ਵਲੋਂ ਕਰਵਾਏ ਗਏ ਮਿਲਾਪ ਮਿਡਕੋਨ ੨੦੧੮ ਵਿੱਚ ਦਿੱਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪਾਰਲਿਆਮੈਂਟ ਮੇਂਬਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਵਿਜੈ ਸਾਂਪਲਾ, ਕੀਨੋਟ ਸਪੀਕਰ ਟੀ.ਐੱਸ ਮੈਦਾਨ, ਜ਼ੋਨ ਡਾਇਰੇਕਟਰ ਮੈਨੇਜਮੇਂਟ ਜੇ.ਸੀ ਗੁਰਕਿਰਪਾਲ ਸਿੰਘ, ਜੋਨ ਪ੍ਰੇਜਿਡੇਂਟ ਜੇ.ਸੀ ਅੰਕੁਸ਼ ਗੁਪਤਾ, ਪਾਸਟ ਜ਼ੋਨ ਪ੍ਰੇਜਿਡੇਂਟ ਦੀਦਾਰ ਸਿੰਘ ਲੋਟੈ, ਪਾਸਟ ਜ਼ੋਨ ਪ੍ਰੇਜਿਡੇਂਟ ਹਰਿੰਦਰ ਸਿੰਘ, ਜੇ.ਸੀ.ਆਈ ਜਲੰਧਰ ਸਿਟੀ ਪ੍ਰੇਜਿਡੇਂਟ ਸੰਜੈ ਉਪਾਧਇੈ ਵਲੋਂ ਸੇਂਟ ਸੋਲਜਰ ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੂੰ ਜੇ.ਸੀ.ਆਈ ਸੈਲੂਟ ਟੂ ਪੈਸ਼ਨ ਐਂਡ ਡੇਡਿਕੇਸ਼ਨ ਯੰਗ ਇੰਨਟਰਪ੍ਰੈਨਰ ਅਵਾਰਡ ਦੇ ਨਾਲ ੨੦੦ ਕਰੀਬ ਪੰਜਾਬ ਅਤੇ ਹਰਿਆਣਾ ਦੇ ਜੇ.ਸੀ ਮੈਂਬਰਸ ਦੀ ਮੌਜੂਦਗੀ ਵਿੱਚ ਸਨਮਾਨਿਤ ਕੀਤਾ ਗਿਆ।ਪ੍ਰਿੰਸ ਚੋਪੜਾ ਨੇ ਸ਼੍ਰੀ ਵਿਜੈ ਸਾਂਪਲਾ, ਜੇ.ਸੀ. ਆਈ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੇਂਟ ਸੋਲਜਰ ਸਮਾਜਿਕ ਹਿੱਤ ਲਈ ਕੰਮ ਕਰਨ ਲਈ ਵਚਨਵੱਦ ਹੈ। ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਅਕਾਦਮਿਕ ਨਤੀਜਾ, ਚੰਗੀ ਪਲੇਸਮੇਂਟਸ, ਘੱਟ ਫੀਸ, ਸਮਾਜਿਕ ਕੰਮਾਂ, ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਇੱਕ ਕਰੋੜ ਦੀ ਸਕਾਲਰਸ਼ਿਪ ਆਦਿ ਸੁਵਧਾਵਾਂ ਲਈ ਜਾਣ ਜਾਂਦੇ ਸੇਂਟ ਸੋਲਜਰ ਗਰੁੱਪ ਲਈ ਇਹ ਇੱਕ ਮਾਣ ਵਾਲਾ ਮੌਕੇ ਸੀ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment