ਜਲੰਧਰ 14 ਜੁਲਾਈ (ਜਸਵਿੰਦਰ ਆਜ਼ਾਦ)- ਅੱਜ 14 ਜੁਲਾਈ 2018 ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਸੀਨੀਅਰ ਸੰਕੈਂਡਰੀ ਵਿੰਗ ਦੇ ਨਵੇਂ ਵਿਦਿਅਕ ਸ਼ੈਸ਼ਨ 2018-19 ਦੀ ਸ਼ੁਰੂਆਤ ਹੋਈ। ਇਸ ਪ੍ਰੋਗਰਾਮ ਵਿਚ ਰੈਵ. ਫਾਦਰ ਜੋਂਸਨ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ।ਇਨ੍ਹਾਂ ਤੋਂ ਇਲਾਵਾ ਕਾਲਜ ਦੇ ਪ੍ਰਿੰਸੀਪਲ ਅਜੈ ਪਰਾਸ਼ਰ, ਸਿਸਟਰ ਪ੍ਰੈਮਾ, ਸਿਸਟਰ ਰੀਟਾ,ਸਿਸਟਰ ਮੇਰੀਨ, ਪ੍ਰੋ. ਜੈਸੀ ਜੂਲੀਅਨ, ਪ੍ਰੋ. ਪੂਜਾ ਗਾਬਾ, ਪ੍ਰੋ. ਬੱਲਜੀਤ ਕੌਰ, ਪ੍ਰੋ.ਨਿਧੀ ਸ਼ਰਮਾਂ, ਡਾ. ਸੁਨੀਲ ਕੁਮਾਰ, ਡਾ. ਰਸ਼ਮੀ, ਪ੍ਰੋ. ਅਸ਼ੋਕ ਕੁਮਾਰ ਪ੍ਰੋ. ਇੰਦਰਪ੍ਰੀਤ ਕੌਰ, ਪ੍ਰੋ. ਨਵਦੀਪ ਸਿੰਘ, ਪ੍ਰੋ ਸੁਰੇਸ਼ ਲੋਖੰਡੇ, ਪ੍ਰੋ. ਮਲਕੀਅਤ ਸਿੰਘ, ਪ੍ਰੋ. ਪ੍ਰਤਿਭਾ, ਪ੍ਰੋ. ਦਲਜੀਤ ਕੌਰ, ਪ੍ਰੋ. ਸਿਮਰਿਤੀ, ਪ੍ਰੋ. ਮਨੀਸ਼ਾ, ਪ੍ਰੋ. ਰਾਹੁਲ, ਸਮੂਹ ਅਧਿਆਪਕ ਸਹਿਬਾਨ ਅਤੇ ਕਾਲਜ ਦੇ ਸੰਕੈਂਡਰੀ ਵਿੰਗ ਦੇ ਵਿਦਿਆਰਥੀਆਂ ਨੇ ਆਪਣੇ ਮਾਤਾ-ਪਿਤਾ ਨਾਲ ਸ਼ਿਰਕਤ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਭਗਤੀ ਸੰਗੀਤ ਅਤੇ ਸ਼ਮਾਂ ਰੌਸ਼ਨ ਕਰਨ ਦੀ ਰਸ਼ਮ ਨਾਲ ਹੋਈ।ਪ੍ਰਿੰਸੀਪਲ ਅਜੈ ਪਰਾਸ਼ਰ ਨੇ ਆਪਣੇ ਭਾਸ਼ਣ ਅਤੇ ਫੂਲਾਂ ਦੇ ਗੁਲਦਸਤੇ ਭੇਂਟਾ ਕਰਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।ਮੁਖ ਮਹਿਮਾਨ ਜੀ ਨੇ ਆਪਣੇ ਭਾਸ਼ਣ ਰਾਂਹੀ ਕਾਲਜ ਦੇ ਵਿਦਿਆਰਥੀਆਂ ਦੀ ਤਾਰੀਫ ਕਰਦੇ ਹੋਏ ਸਖਤ ਮਿਹਨਤ ਕਰਕੇ ਅਤੇ ਸਾਕਾਰਾਤਮਕ ਸੋਚ ਰਾਹੀਂ ਆਪਣੇ ਉਦੇਸ਼ ਪ੍ਰਾਪਤੀ ਕਰਨ ਪ੍ਰਤੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰੰ ਆਪਣੇ ਬੱਚਿਆ ਨਾਲ ਸਮਾਂ ਬਤੀਤ ਕਰਨ ਪ੍ਰਤੀ ਪ੍ਰੇਰਿਤ ਕੀਤਾ।ਇਸ ਮੌਕੇ ਮਾਤਾ-ਪਿਤਾ ਨੇ ਸਰਵਪੱਖੀ ਵਿਕਾਸ ਲਈ ਆਪਣੇ ਬੱਚਿਆਂ ਨੂੰ ਟ੍ਰਿਨਿਟੀ ਕਾਲਜ ਦੀ ਮੈਨਜਮੈਂਟ ਅਤੇ ਅਧਿਆਪਕਾਂ ਨੂੰ ਸੋਪਿਆ। ਇਮ ਮੌਕੇ +1 ਦੇ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੀਆਂ ਗਤੀ-ਵਿਧੀਆ ਬਾਰੇ ਪੀ.ਪੀ ਟੀ. ਰਾਹੀਂ ਜਾਣਕਾਰੀ ਦਿੱਤੀ।ਕਾਲਜ ਦੀ ਵਿਦਿਆਰਥਨ ਲਵਲੀਨ ਨੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਸਾਰਿਆ ਦਾ ਤਹਿ ਦਿਲੋਂ ਧੰਨਵਾਦ ਕੀਤਾ।ਸਮੂਚੇ ਪ੍ਰੋਗਰਾਮ ਵਿੱਚ ਪ੍ਰੋ. ਸੁਰੇਸ਼ ਲੋਖੰਡੇ ਨੇ ਬਾਖੂਬੀ ਢੰਗ ਨਾਲ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਅੰਤ ਵਿੱਚ ਇਹ ਪ੍ਰੋਗਰਾਮ ਰਾਸ਼ਟਰੀ ਗਾਇਨ ਨਾਲ ਸਮਾਪਤ ਹੋ ਗਿਆ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment