ਸੇਂਟ ਸੋਲਜਰ 'ਚ ਗੁਰਿਸ਼ਨੂਰ ਬਣੀ ਸੋਹਣੀ ਫੱਬਤ, ਨੇਹਾਹੀਰ ਬਣੀ ਮਿਸ ਰਕਾਨ

ਜਲੰਧਰ 13 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਵਿੱਚ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ, ਸਟਾਫ ਮੈਂਬਰਸ ਅਤੇ ਵਿਦਿਆਰਥਣਾਂ ਵਲੋਂ ਕੀਤਾ ਗਿਆ। ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨੇ ਪ੍ਰੋਗਰਾਮ ਨੂੰ ਖਾਸ ਆਕਰਸ਼ਿਤ ਬਣਾਉਣ ਲਈ ਪੰਜਾਬੀ ਪਹਿਰਾਵੇ ਵਿੱਚ ਸੰਸਥਾ ਵਿੱਚ ਪਹੁੰਚੇ। ਇਸ ਮੌਕੇ ਵਿਦਿਆਰਥਣਾਂ ਵਲੋਂ ਫੋਕ ਗੀਤ, ਬੋਲੀਆਂ, ਡਾਂਸ, ਗਿੱਧਾ, ਭੰਗੜਾ, ਅਤੇ ਮਾਡਲਿੰਗ ਪੇਸ਼ ਕਰਦੇ ਹੋਏ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੀ ਪਿੰਡ ਦੀ ਝਲਕ ਦਿਖਾਉਣ ਲਈ ਫੁਲਕਾਰੀਆਂ, ਛਜ, ਚਾਟੀਆਂ, ਮਧਾਣੀਆਂ ਸਜਾਈਆਂ ਗਈਆ।  ਇਸ ਮੌਕੇ ਵੱਖ ਵੱਖ ਪ੍ਰਕਾਰ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਹਰਪ੍ਰੀਤ ਕੌਰ ਨੂੰ ਸੋਹਣਾ ਮੁੱਖੜਾ, ਗੁੁਰਿਸ਼ਨੂਰ ਨੂੰ ਸੋਹਣੀ ਫੱਬਤ, ਕੀਰਤੀਪਾਲ ਨੂੰ ਵੱਖਦੀ ਟੌਰ, ਨੇਹਾਹੀਰ ਨੂੰ ਮਿਸ ਰਕਾਨ, ਅਧਿਆਪਕਾਵਾਂ ਵਿੱਚ ਨੀਰੂ ਰਲਹਨ ਨੂੰ ਮਿਸਿਜ ਤੀਜ, ਦਲਜੀਤ ਕੌਰ ਨੂੰ ਮਿਸਿਜ ਪੰਜਾਬਣ, ਨਿੰਮ੍ਰਿਤਾ ਸ਼ਰਮਾ ਨੂੰ ਮਿਸਿਜ ਰੱਕਾਨ ਚੁਣਿਆ ਗਿਆ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਸਨਮਾਨਿਤ ਕਰਦੇ ਹੋਏ ਤੀਜ ਦੀ ਵਧਾਈ ਦਿੰਦੇ ਹੋਏ ਸ਼ੁਭ ਕਾਮਨਾਵਾਂ ਦਿੱਤੀਆ।
Share on Google Plus

About Unknown

    Blogger Comment
    Facebook Comment

0 comments:

Post a Comment