ਐਸ.ਡੀ ਕਾਲਜ ਜਲੰਧਰ ਦੀ ਫੈਸਨ ਡਿਜਾਈਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਲਗਾਈ ਪ੍ਰਦਰਸਨੀ ਕਮ ਸੇਲ

ਜਲੰਧਰ 24 ਅਗਸਤ (ਗੁਰਕੀਰਤ ਸਿੰਘ)- ਪੀ.ਸੀ.ਐਮ.ਐਸ.ਡੀ ਕਾਲਜ ਫਾਰ ਵੁਮੈਨ ਦੇ ਪੋਸਟਰ ਗਰੈਜੂਏਟ ਫੈਸਨ ਡਿਜਾਇਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਰੱਖੜੀ ਦੇ ਪਵਿੱਤਰ ਤਿਓਹਾਰ ਦੇ ਮੋਕੇ ਤੇ ਰੱਖੜੀਆਂ ਦੀ ਪ੍ਰਦਰਸ਼ਨੀ ਕਮ ਸੇਲ ਦਾ ਆਯੋਜਨ ਕੀਤਾ। ਇਹਨਾਂ ਵਿਦਿਆਰਥਣਾਂ ਨੇ ਆਪ ਤਿਆਰ ਕੀਤੀਆਂ ਰੱਖੜੀਆ ਦੀ ਪ੍ਰਦਰਸਨੀ ਲਗਾਈ। ਉਹਨਾਂ ਨੇ ਬੜੇ ਮੋਲਿਕ ਢੰਗ ਵਿਭਿੰਨ ਵਸਤੂਆ ਜਿਵੇ ਚਾਵਲ, ਲੋਗ, ਇਲਾਇਚੀ, ਰੁਦਰਾਕਸ਼, ਮੋਲੀ, ਸਿਲਕ ਦੇ ਧਾਗੇ, ਮੋਤੀ ਆਦਿ ਦਾ ਪ੍ਰਯੋਗ ਕੀਤਾ। ਇਸ ਮੋਕੇ ਤੇ ਵਿਦਿਆਰਥਣਾਂ ਨੇ 150 ਰੱਖੜੀਆਂ ਸੈਨਿਕ ਵੀਰਾਂ ਲਈ ਵੀ ਭੇਜੀਆਂ ਜਿਹੜੇ ਕਿ ਦੇਸ ਦੀ ਰੱਖਿਆ ਲਈ ਸਰਹੱਦ ਤੇ ਆਪਣਾ ਬਲੀਦਾਨ ਦਿੰਦੇ ਹਨ ਅਤੇ ਆਪਣੇ ਫਰਜ਼ ਦੀ ਪੂਰਤੀ ਲਈ ਤੈਨਾਤ ਰਹਿੰਦੇ ਹਨ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਦੇ ਮੋਲਿਕ ਯਤਨਾਂ ਦੀ ਪ੍ਰਸੰਸ਼ਾ ਕੀਤਾ।
Share on Google Plus

About Unknown

    Blogger Comment
    Facebook Comment

0 comments:

Post a Comment