ਆਈ.ਟੀ.ਬੀ.ਪੀ ਜਵਾਨਾਂ ਨੂੰ ਰੱਖੜੀਆਂ ਬੰਨ੍ਹ ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਰੱਖੜੀ ਦਾ ਤਿਉਹਾਰ

ਜਲੰਧਰ 24 ਅਗਸਤ (ਗੁਰਕੀਰਤ ਸਿੰਘ)- ਪਿਆਰ ਅਤੇ ਵਿਸ਼ਵਾਸ਼ ਦਾ ਪ੍ਰਤੀਕ ਤਿਉਹਾਰ ਰੱਖੜੀ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੇ ਵੀਰ-ਜਵਾਨਾਂ ਦੇ ਰੱਖੜੀ ਬੰਨਕੇ ਮਨਾਇਆ ਗਿਆ। ਇਸ ਮੌਕੇ 'ਤੇ ਗਰੁੱਪ ਦੇ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ, 200 ਦੇ ਕਰੀਬ ਵਿਦਿਆਰਥੀ, ਆਈ.ਟੀ.ਬੀ.ਪੀ ਦੇ ਸੈਕੰਡ ਕਮਾਂਡੇਂਟ ਅਫਸਰ ਰਮੇਸ਼ ਚੰਦ ਭਾਟਿਆ ਅਤੇ ਵੱਡੀ ਗਿਣਤੀ ਵਿੱਚ ਆਈ.ਟੀ.ਬੀ.ਪੀ ਦੇ ਵੀਰ-ਜਵਾਨ ਮੌਜੂਦ ਸਨ। ਸੇਂਟ ਸੋਲਜਰ ਵਿਦਿਆਰਥਣਾਂ ਜਸਮਨ, ਨੇਹਾ, ਅਨਾਮਿਕਾ, ਜਸ਼ਨ, ਅਮ੍ਰਿਤਾ, ਜਸਨੀਤ, ਅੰਕਿਤਾ, ਕਿਮਰਨ, ਅੰਜਲੀ, ਕੁਮਾਰੀ ਆਸ਼ੀ, ਦਿਵਿਆ, ਕਿਰਨਪ੍ਰੀਤ, ਮਨਪ੍ਰੀਤ, ਨੇ ਵੀਰ-ਜਵਾਨਾਂ ਦੇ ਮੱਥੇ ਉੱਤੇ ਟਿੱਕਾ ਅਤੇ ਕਲਾਈ ਉੱਤੇ ਸੁੰਦਰ ਰੱਖੜੀ ਸਜਾਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ।ਵੀਰ-ਜਵਾਨਾਂ ਨੇ ਬੱਚਿਆਂ ਨੇ ਸਿਰ ਉੱੇਤੇ ਹੱਥ ਰੱਖਕੇ ਹਮੇਸ਼ਾ ਉਨ੍ਹਾਂ ਦੀ ਸੁਰੱਖਿਆ ਕਰਨ ਦਾ ਵਚਨ ਦਿੱਤਾ।ਸ਼੍ਰੀਮਤੀ ਚੋਪੜਾ ਅਤੇ ਸੈਕੰਡ ਕਮਾਂਡੇਂਟ ਅਫਸਰ ਰਮੇਸ਼ ਚੰਦ ਭਾਟਿਆ ਨੇ ਸਭ  ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੰਦੇ ਕਿਹਾ ਕਿ ਨੌਜਵਾਨਾਂ ਨੂੰ ਹਰੇਕ ਤਿਉਹਾਰ ਪਿਆਰ ਅਤੇ ਭਾਵਨਾ ਦੇ ਨਾਲ ਮਨਾਉਦੇ ਹੋਏ ਵਿਸ਼ਵ ਸ਼ਾਂਤੀ ਵਿੱਚ ਯੋਗਦਾਨ ਪਾਉਣ ਨੂੰ ਕਿਹਾ।ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਭਾਰਤ ਦੇ ਇਹ ਜਵਾਨ ਸਾਡੀ ਸਰੁੱਖਿਆ ਦੇ ਨਾਲ-ਨਾਲ ਧਰਤੀ ਮਾਂ ਦੀ ਸਰੁੱਖਿਆ ਵੀ ਕਰ ਰਹੇ ਹਨ।ਉਨ੍ਹਾਂਨੇ ਵਿਦਿਆਰਥੀਆਂ ਨੂੰ ਭਾਰਤ ਮਾਂ ਦੇ ਸਪੁੱਤਰ ਬਣਦੇ ਹੋਏ ਇਸ ਪ੍ਰੋਫੈਸ਼ਨ ਨੂੰ ਇੱਕ ਕੈਰਿਅਰ ਦੇ ਰੂਪ ਵਿੱਚ ਅਪਨਾਉਣ ਨੂੰ ਕਿਹਾ।
Share on Google Plus

About Unknown

    Blogger Comment
    Facebook Comment

0 comments:

Post a Comment