49ਵੀਂ ਰਾਸ਼ਟਰੀ ਸਪੋਰਟਸ ਮੀਟ 2018 ਵਿੱਚ ਚੰਡੀਗੜ੍ਹ ਰੀਜਨ ਦੀ ਅੰਡਰ 19 (ਲੜਕੀਆਂ) ਦੀ ਬਾਸਕਟਬਾਲ ਟੀਮ ਨੇ ਟਰਾਫੀ ਤੇ ਕਬਜ਼ਾ ਕੀਤਾ

ਜਲੰਧਰ 9 ਜੁਲਾਈ (ਜਸਵਿੰਦਰ ਆਜ਼ਾਦ)- ਕੇਂਦਰੀ ਵਿਦਿਆਲਿਆ ਸੰਗਠਨ, ਨਵੀਂ ਦਿੱਲੀ ਵੱਲੋਂ ਭੁਵਨੇਸ਼ਵਰ (ਉੜੀਸਾ) ਵਿਖੇ ਕਰਵਾਈ ਗਈ 49ਵੀਂ ਰਾਸ਼ਟਰੀ ਸਪੋਰਟਸ ਮੀਟ 2018 ਵਿੱਚ ਚੰਡੀਗੜ੍ਹ ਰੀਜਨ ਦੀ ਅੰਡਰ 19 (ਲੜਕੀਆਂ) ਦੀ ਬਾਸਕਟਬਾਲ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹਿ ਕੇ ਟਰਾਫੀ ਤੇ ਕਬਜ਼ਾ ਕਰਦਿਆਂ ਆਪਣੇ ਸਕੂਲ, ਰੀਜਨ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਇਸ ਟੀਮ ਵਿੱਚ ਹਰਸਿਮਰਨ ਕੌਰ ਧਾਮੀ, ਯਸ਼ਮੀਤ ਕੌਰ, ਆਰਤੀ ਸੈਣੀ, ਅਵਨੀਤ ਕੌਰ, ਨੇਹਾ, ਵਰਿੰਦਾ, ਅਵੰਤਿਕਾ, ਹਰਸਿਮਰਨਜੀਤ ਕੌਰ, ਨਿਕਿਤਾ, ਨੀਲਮ ਸ਼ਾਮਲ ਸਨ। ਜੇਤੂ ਟੀਮ ਦੀ ਕਪਤਾਨ - ਹਰਸਿਮਰਨ ਕੌਰ ਧਾਮੀ ਨੇ ਆਪਣੀ ਵਧੀਆ ਖੇਡ ਦਾ ਲੋਹਾ ਮਨਵਾਇਆ ਤੇ ਪੂਰੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ 49ਵੀਂ ਕੇਂਦਰੀ ਵਿਦਿਆਲਿਆ ਸੰਗਠਨ ਰਾਸ਼ਟਰੀ ਸਪੋਰਟਸ ਮੀਟ 2018 ਦੀ ਟਰਾਫੀ ਤੇ ਕਬਜ਼ਾ ਕੀਤਾ।
ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਹੋਈ ਰੀਜਨਲ ਸਪੋਰਟਸ ਮੀਟ ਵਿੱਚ ਕੇਂਦਰੀ ਵਿਦਿਆਲਿਆ, ਸੂਰਾਨੁੱਸੀ ਦੀ ਟੀਮ ਰਨਰਅੱਪ ਰਹੀ ਤੇ ਇਹਨਾਂ ਵਿੱਚੋਂ ਦੋ ਲੜਕੀਆਂ ਅਵੰਤਿਕਾ ਤੇ ਨੀਲਮ ਦੀ ਚੰਡੀਗੜ੍ਹ ਰੀਜਨ ਦੀ ਟੀਮ ਵਿੱਚ ਚੋਣ ਹੋਈ ਸੀ। ਇਸ ਤੋਂ ਇਲਾਵਾ ਇਸ ਟੀਮ ਵਿੱਚ ਕੇਂਦਰੀ ਵਿਦਿਆਲਿਆ ਨੰ. 4  ਤੇ ਕੇਂਦਰੀ ਵਿਦਿਆਲਿਆ ਨੰ. 1, ਜਲੰਧਰ ਕੈਂਟ ਵਿੱਚੋਂ ਇੱਕ  ਇੱਕ ਮੈਂਬਰ ਦੀ ਚੋਣ ਹੋਈ ਸੀ। ਬਾਕੀ ਛੇ ਮੈਂਬਰ ਕੇਂਦਰੀ ਵਿਦਿਆਲਿਆ, ਰੇਲ ਕੋਚ ਫੈਕਟਰੀ, ਕਪੂਰਥਲਾ ਵਿੱਚੋਂ ਚੁਣੇ ਗਏ ਸਨ ਙ ਕੇਂਦਰੀ ਵਿਦਿਆਲਿਆ, ਰੇਲ ਕੋਚ ਫੈਕਟਰੀ, ਕਪੂਰਥਲਾ ਦੀ ਟੀਮ ਰੀਜਨਲ ਸਪੋਰਟਸ ਮੀਟ -2018 ਜੋ ਕਿ ਚੰਡੀਗੜ੍ਹ ਵਿਖੇ ਹੋਈ ਸੀ ਵਿੱਚ ਜੇਤੂ ਰਹੀ ਸੀ।
ਟੀਮ ਦੀ ਚੋਣ ਉਪਰੰਤ 49ਵੀਂ ਰਾਸ਼ਟਰੀ ਸਪੋਰਟਸ ਮੀਟ  2018 ਦੀ ਤਿਆਰੀ ਵਾਸਤੇ ਕੇਂਦਰੀ ਵਿਦਿਆਲਿਆ ਨੰ. 1, ਅੰਮ੍ਰਿਤਸਰ ਵਿੱਚ ਦਸ ਰੋਜ਼ਾ ਕੈਂਪ ਲਗਾਇਆ ਗਿਆ ਤਾਂ ਕਿ ਖਿਡਾਰੀਆਂ ਨੂੰ ਖੇਡ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਜਾ ਸਕੇ। ਟੀਮ ਨੂੰ ਸੁਚੱਜੇ ਢੰਗ ਨਾਲ਼ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਾਸਤੇ ਤਿਆਰ ਕਰਨ ਦੀ ਜ਼ਿੰਮੇਵਾਰੀ ਟੀਮ ਦੇ ਕੋਚ ਏ.ਪੀ. ਸਿੰਘ ਹੁਰਾਂ  ਨੂੰ ਸੌਂਪੀ ਗਈ  ਜਿਨ੍ਹਾਂ ਦੀ ਦੇਖ - ਰੇਖ ਹੇਠ ਜੇਤੂ ਟੀਮ ਨੇ ਪੂਰੀ ਤਨਦੇਹੀ ਨਾਲ਼ ਖੇਡ ਦੀਆਂ ਬਾਰੀਕੀਆਂ ਨੂੰ ਜਾਣਿਆ ਜਿਸ ਦੀ ਬਦੌਲਤ ਚੰਡੀਗੜ੍ਹ ਰੀਜਨ ਦੀ ਅੰਡਰ 19 (ਲੜਕੀਆਂ) ਦੀ ਬਾਸਕਟਬਾਲ ਟੀਮ ਪੂਰੇ ਟੂਰਨਾਮੈਂਟ ਵਿੱਚ ਜੇਤੂ ਰਹੀ ਙ ਇਸ ਟੀਮ ਦੀ ਕਾਮਯਾਬੀ ਵਿੱਚ ਕੇ.ਵੀ., ਸੂਰਾਨੁੱਸੀ ਦੇ ਕੋਚ ਮੈਡਮ ਰਾਜਵਿੰਦਰ ਕੌਰ ਅਤੇ ਕੇ.ਵੀ., ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਕੋਚ ਸੁਖਦੇਵ ਸਿੰਘ ਧਾਮੀ ਹੁਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।
Share on Google Plus

About Unknown

    Blogger Comment
    Facebook Comment

0 comments:

Post a Comment