ਜਲੰਧਰ 23 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਣ ਦੇ ਮੰਤਵ ਨਾਲ ਪੰਜਵਾਂ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਸਿਵਿਲ ਹਸਪਤਾਲ ਜਲੰਧਰ ਤੋਂ ਡਾ.ਨਵਨੀਤ ਕੌਰ ਅਤੇ ਉਨ੍ਹਾਂ ਟੀਮ ਮੌਜੂਦ ਹੋਈ। ਐਮ.ਡੀ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਐਸ.ਪੀ.ਐਸ ਮਟਿਆਣਾ ਵਲੋਂ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕੈਂਪ ਦੌਰਾਨ ਵਿਦਿਆਰਥੀਆਂ ਗੁਰਸਿਮਰਨਜੀਤ, ਗਗਨਦੀਪ, ਹਿਮਰਾਜ, ਕਮਲ, ਭੁਪਿੰਦਰ, ਅੰਕੁਸ਼, ਇਸ਼ਵਰਜੀਤ, ਅਮਕਿਤ, ਦੀਪਕ, ਨਰੇਸ਼, ਨਿਰਮਲ ਆਦਿ ਵਲੋਂ 52 ਯੂਨਿਟ ਖੂਨਦਾਨ ਕੀਤਾ ਗਿਆ। ਐਮ.ਡੀ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਐਸ.ਪੀ.ਐਸ ਮਟਿਆਣਾ, ਡਾ.ਸੁਭਾਸ਼ ਸ਼ਰਮਾ, ਡਾ.ਅਲਕਾ ਗੁਪਤਾ, ਸ਼੍ਰੀਮਤੀ ਵੀਨਾ ਦਾਦਾ, ਡਾ.ਅਮਰਪਾਲ ਸਿੰਘ ਅਤੇ ਡਾ. ਨਵਨੀਤ ਕੌਰ ਵਲੋਂ ਖੂਨਦਾਨ ਕਰਣ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ ਦੇ ਨਾਲ ਸਨਮਾਨਿਤ ਕੀਤਾ ਗਿਆ। ਡਾ.ਨਵਨੀਤ ਕੌਰ ਨੇ ਸਭ ਵਿਦਿਆਰਥੀਆਂ ਨੂੰ ਖੂਨਦਾਨ ਦਾ ਮਹੱਤਵ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਖੂਨ ਦੇ ਨਾਲ ਕਿਸੇ ਜਰੂਰਤਮੰਦ ਦੀ ਜਾਨ ਬਚ ਸਕਦੀ ਹੈ।ਐਮ.ਡੀ ਮਨਹਰ ਅਰੋੜਾ, ਪਿ੍ਰੰਸੀਪਲ ਐਸ.ਪੀ.ਐਸ ਮਟਿਆਣਾ ਨੇ ਸਿਵਿਲ ਹਸਪਤਾਲ ਤੋਂ ਆਏ ਸਟਾਫ ਮੈਂਬਰਜ਼ ਦਾ ਧੰਨਵਾਦ ਕੀਤਾ ਗਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਅਤੇ ਕਾਲਜ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਸਭ ਨੂੰ ਭੱਵਿਖ ਵਿੱਚ ਖੂਨਦਾਨ ਕਰਣ ਲਈ ਪ੍ਰੇਰਿਤ ਕੀਤਾ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment