ਜਲੰਧਰ 23 ਅਗਸਤ (ਜਸਵਿੰਦਰ ਆਜ਼ਾਦ)- ਸੀ.ਬੀ.ਐੱਸ.ਈ ਐਫਿਲਇਏਟੇਡ ਸਕੂਲਜ ਐਸੋਸਇਏਸ਼ਨ (ਕਾਸਾ) ਦੋਆਬਾ ਰੀਜਨ ਵਲੋਂ ਪਲਾਂਟੇਸ਼ਨ ਡਰਾਇਵ ਦਾ ਪ੍ਰਬੰਧ ਪ੍ਰਧਾਨ ਅਨਿਲ ਚੋਪੜਾ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਿਸ਼ੇਸ਼ ਰੂਪ 'ਦ ਮੌਜੂਦ ਹੋਏ। ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਐਸੋਸਇਏਸ਼ਨ ਦੇ ਪ੍ਰੇਜਿਡੇਂਟ ਅਨਿਲ ਚੋਪੜਾ, ਸੀਨੀਅਰ ਵਾਇਸ ਪ੍ਰੇਜਿਡੇਂਟ ਜੋਧਰਾਜ ਗੁਪਤਾ, ਵਾਇਸ ਪ੍ਰੇਜਿਡੇਂਟ ਨਰੋੱਤਮ ਸਿੰਘ, ਸੇਕਰੇਟਰੀ ਸੰਜੀਵ ਮੜੀਆ, ਰਾਜੇਸ਼ ਮੇਅਰ, ਡਾ.ਬੋਰੀ, ਡਾ.ਸਰਵ ਮੋਹਨ ਟੰਡਨ ਆਦਿ ਨੇ ਬੂਟੇ ਲੱਗਦੇ ਹੋਏ ਸਭ ਨੂੰ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼ ਦਿੱਤਾ। ਇਸਦੇ ਇਲਾਵਾ ਸ਼੍ਰੀ ਚੋਪੜਾ ਨੇ ਕਿਹਾ ਕਿ ਕਾਸਾ ਦੇ ਅਧੀਨ ਆਉਂਦੇ ਸਾਰੇ ਸਕੂਲਾਂ ਵਿੱਚ ਬੂਟੇ ਲਗਾਏ ਜਾਏਗੇ ਅਤੇ ਬੂਟਿਆਂ ਨੂੰ ਸੰਭਾਲਣ ਲਈ ਹਰ ਵਿਦਿਆਰਥੀ ਅਤੇ ਅਧਿਆਪਕ ਇੱਕ - ਇੱਕ ਬੂਟਾ ਅਡਾਪਟ ਕਰੇਗੇਂ ਅਤੇ ਜਿਨ੍ਹਾਂ ਦੇ ਬੂਟੇ ਸਭ ਤੋਂ ਚੰਗੇ ਹੋਣਗੇ ਉਨ੍ਹਾਂਨੂੰ ਕਾਸਾ ਵਲੋਂ ਇਨਾਮ ਦਿੱਤਾ ਜਾਵੇਗਾ ਅਤੇ ਵੱਡੇ ਬੂਟਿਆਂ ਨੂੰ ਬਚਾਉਣ ਲਈ ਟਰੀ ਗਾੜਜ਼ ਬਣਾਏ ਜਾ ਰਹੇ ਹਨ। ਸਾਰੇ ਮੇਂਬਰਸ ਨੇ ਕਿਹਾ ਕਿ ਵਾਤਾਵਰਣ ਵਿੱਚ ਆ ਰਹੀ ਵੱਡੇ ਪੱਧਰ ਦੀਆਂ ਤਬਦੀਲੀਆਂ ਬਿਜਲੀ, ਪਾਣੀ ਦਾ ਘੱਟ ਹੋਣਾ, ਰੁੱਖਾਂ ਦੀ ਕਟਾਈ ਇਸ ਸਭ ਦੇ ਮੱਨੁਖੀ ਜੀਵਨ 'ਤੇ ਪੈ ਰਹੇ ਬੁਰੇ ਪ੍ਰਭਾਵਾਂ ਲਈ ਪਲਾਂਟੇਸ਼ਨ ਡਰਾਇਵ ਬਹੁਤ ਜਰੂਰੀ ਹੈ।
- Blogger Comment
 
- Facebook Comment
 
Subscribe to:
Post Comments
                            (
                            Atom
                            )
                          









0 comments:
Post a Comment