ਗੁਰੂ ਕਾਸ਼ੀ ਸਕੂਲ ਮਲਕਾਣਾ 'ਚ ਪੌਦੇ ਲਗਾ ਕੇ ਮਨਾਇਆ ਬੱਚਿਆਂ ਦਾ ਜਨਮ ਦਿਨ

ਤਲਵੰਡੀ ਸਾਬੋ, 25 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਮਲਕਾਣਾ ਦੇ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਬੱਚਿਆਂ ਦੇ ਜਨਮ ਦਿਨ ਅਲੱਗ-ਅਲੱਗ ਤਰ੍ਹਾਂ ਨਾਲ ਮਨਾਉਣ ਦੀ ਪਾਈ ਜਾ ਰਹੀ ਨਵੀਂ ਪਿਰਤ ਨੂੰ ਅੱਗੇ ਤੋਰਦਿਆਂ ਅੱਜ ਲੜਕੀ ਗੁਰਪ੍ਰੀਤ ਕੌਰ ਦਾ ਜਨਮ ਦਿਨ ਸਕੂਲ ਵਿੱਚ ਪੌਦੇ ਲਗਾ ਕੇ ਅਤੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਨ ਦੇ ਮਕਸਦ ਨੂੰ ਲੈ ਕੇ ਉਹਨਾਂ ਨੂੰ ਧਾਰਮਿਕ ਪੁਸਤਕਾਂ ਭੇਂਟ ਕਰਕੇ ਮਨਾਇਆ ਗਿਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ. ਜਗਜੀਵਨ ਸਿੰਘ ਸਿੱਧੂ ਨੇ ਬੱਚਿਆਂ ਨੂੰ ਲੜਕੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੱਥੇ ਸਾਨੂੰ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਉੱਥੇ ਹੀ ਸਾਨੂੰ ਚੰਗੇ ਇਨਸਾਨ ਬਣਨ ਲਈ ਗੁਰਵਬਾਣੀ ਤੇ ਸਰਬੋਤਮ ਧਰਮ ਸਿੱਖ ਧਰਮ ਦੀ ਫਿਲਾੱਸਫੀ ਨੂੰ ਵੀ ਅਪਣਾਉਣਾ ਚਾਹੀਦਾ ਹੈ। ਕਿਤਾਬਾਂ ਨੂੰ ਮਨੁੱਖ ਦਾ ਸੱਚਾ ਮਿੱਤਰ ਦਸਦਿਆਂ ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਕਿਤਾਬਾਂ ਨੂੰ ਆਪਣਾ ਦੋਸਤ ਬਣਾਓ ਅਤੇ ਆਪਣੇ ਆਪ ਨੂੰ ਲੰਬੀ ਜ਼ਿੰਦਗੀ ਜੀਣ ਦੀ ਇੱਛਾ ਰੱਖਦੇ ਹੋ ਤਾਂ ਵੱਧ ਤੋਂ ਵੱਧ ਪੌਦੇ ਲਗਾਓ। ਇਸ ਮੌਕੇੇ ਹੋਰਨਾਂ ਤੋਂ ਇਲਾਵਾ ਮੈਡਮ ਗੁਰਵੀਰ ਕੌਰ, ਰਜ਼ੀਨਾ ਮੈਡਮ, ਦੀਪਪਾਲ ਕੌਰ, ਅੰਮ੍ਰਿਤ ਮਲਕਾਣਾ ਅਤੇ ਬੱਚੇ ਮੌਜ਼ੂਦ ਸਨ।
Share on Google Plus

About Unknown

    Blogger Comment
    Facebook Comment

0 comments:

Post a Comment