ਪਿੰਡ ਭਾਗੀਵਾਂਦਰ ਵਿੱਚ ਟਾਇਰ ਫੈਕਟਰੀ ਨੂੰ ਲੱਗੀ ਅੱਗ, ਟਾਇਰਾਂ ਵਿੱਚੋੋਂ ਕੱਢਿਆ ਤੇਲ ਤੇ ਟਰੈਕਟਰ ਸੜਿਆ

  • ਫੈਕਟਰੀ ਵਿੱਚ ਅੱਗ ਬੁਝਾਉਣ ਵਾਲਾ ਕੋਈ ਵੀ ਸਮਾਨ ਨਹੀਂ ਸੀ ਮੌਕੇ 'ਤੇ ਮੌਜੂਦ-ਫਾਇਰ ਕਰਮਚਾਰੀ
  • ਫੈਕਟਰੀ ਨੂੰ ਬੰਦ ਕਰਵਾਉਣ ਲਈ ਲਾਏ ਜਾਣਗੇ ਧਰਨੇ- ਸਾਬਕਾ ਸਰਪੰਚ
ਤਲਵੰਡੀ ਸਾਬੋ, 25 ਮਈ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਲਾਲੇਆਣਾ ਸੜਕ 'ਤੇ ਸਥਿਤ ਇੱਕ ਟਾਇਰ ਫੈਕਟਰੀ ਵਿੱਚ ਅਚਾਨਕ ਤੇਲ ਦੇ ਭਰੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਇੱਕ ਵਿਅਕਤੀ ਦੇ ਜਖਮੀ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੇ ਲਾਲੇਆਣਾ ਰੋਡ 'ਤੇ ਬਠਿੰਡਾ ਪੈਟਰੋ ਕੈਮੀਕਲ ਨਾਮ ਦੀ ਫੈਕਟਰੀ ਹੈ ਜਿੱਥੇ ਪੁਰਾਣੇ ਟਾਇਰਾਂ ਨੂੰ ਸਾੜ ਕੇ ਤੇਲ ਕੱਢਿਆ ਜਾਂਦਾ ਹੈ। ਪਤਾ ਲੱਗਿਆ ਹੈ ਕਿ ਜਦੋਂ ਫੈਕਟਰੀ ਵਿੱਚੋਂ ਪਹਿਲਾਂ ਕਢੇ ਹੋਏ ਤੇਲ ਨੂੰ ਦੂਸਰੇ ਤੇਲ ਟੈਂਕਰ ਵਿੱਚ ਪਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਅੱਗ ਲੱਗ ਗਈ ਭਾਵੇਂ ਕਿ ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਸੂਤਰਾਂ ਮੁਤਾਬਕ ਫੈਕਟਰੀ ਵਿੱਚ ਲੱਗੇ ਟੈਂਕਰ ਵਿੱਚੋਂ ਤੇਲ ਵੇਚਣ ਵਾਲੇ ਟੈਂਕਰ ਵਿੱਚ ਜਿਸ ਮੋਟਰ ਨਾਲ ਤੇਲ ਪਲਟੀ ਕੀਤਾ ਜਾ ਰਿਹਾ ਸੀ ਉਸ ਵਿੱਚੋਂ ਸਾਰਟ ਸਰਕਟ ਹੋਣ ਨਾਲ ਅੱਗ ਲੱਗੀ ਹੈ। ਅੱਗ ਲਗਦੇ ਹੀ ਸਾਰੇ ਫੈਕਟਰੀ ਪ੍ਰਬੰਧਕ ਤੇ ਮੁਲਾਜਮ ਮੌਕੇ ਤੋਂ ਭੱਜੇ ੱਦਸੇ ਜਾ ਰਹੇ ਹਨ। ਅੱਗ ਲੱਗਣ ਵਾਲੀ ਮੋਟਰ ਵੀ ਪਿੰਡ ਵਾਸੀਆਂ ਨੂੰ ਰਸਤੇ ਵਿੱਚੋਂ ਮਿਲੀ ਹੈ।
ਦੱਸਿਆ ਜਾ ਰਿਹਾ ਹੈ ਦੋ ਮੁਲਾਜਮ ਵੀ ਅੱਗ ਦੀ ਚਪੇਟ ਵਿੱਚ ਆ ਗਏ ਸਨ ਜੋ ਕਿ ਜਖਮੀ ਦੱਸੇ ਜਾ ਰਹੇ ਹਨ। ਦੇਖਦਿਆਂ ਹੀ ਅੱਗ ਦੇ ਵੱਡੇ-ਵੱਡੇ ਭਾਂਬੜ ਨਿਕਲਣੇ ਸ਼ੁਰੂ ਹੋ ਗਏ ਜਿਸ ਨੂੰ ਦੇਖ ਕੇ ਪਿੰਡ ਵਾਸੀ ਇੱਕਠੇ ਹੋ ਗਏ। ਪਤਾ ਲਗਦੇ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਘਟਨਾ ਸਥਾਨ 'ਤੇ ਪੁੱਜੀਆਂ ਜਿਨ੍ਹਾਂ ਨੇ ਕਰੀਬ ਚਾਰ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਪਿੰਡ ਦੇ ਮੋਹਤਬਰ ਆਗੂ ਬਲਕਰਨ ਸਿੰਘ, ਸਾਬਕਾ ਸਰਪੰਚ ਬੀਰਬਲ ਸਿੰਘ ਦਾ ਕਹਿਣਾ ਹੈ ਕਿ ਫੈਕਟਰੀ ਰਿਹਾਇਸ਼ੀ ਇਲਾਕੇ ਵਿੱਚ ਹੋਣ ਕਾਰਨ ਪ੍ਰਦੂਸ਼ਣ ਫਲਾਉੇਂਦੀ ਹੈ ਤੇ ਗੈਰ ਕਾਨੂੰਨੀ ਵੀ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਪਹਿਲਾਂ ਵੀ ਇੱਥੇ ਅੱਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਫੈਕਟਰੀ ਕਰਕੇ ਆਸ-ਪਾਸ ਦੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਪਿੰਡ ਵਾਸੀਆਂ ਨੇ ਫੈਕਟਰੀ ਬੰਦ ਕਰਵਾਉਣ ਲਈ ਪ੍ਰਸ਼ਾਸ਼ਨ ਤੇ ਫੈਕਟਰੀ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆਂ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ ਉਨ੍ਹਾਂ ਚੇਤਾਵਨੀ ਦਿੱਤੀ ਜੇਕਰ ਫੈਕਟਰੀ ਪ੍ਰਬੰਧਕਾਂ 'ਤੇ ਕਾਰਵਾਈ ਕਰਕੇ ਫੈਕਟਰੀ ਬੰਦ ਨਾ ਕਰਵਾਈ ਗਈ ਤਾਂ ਆਉੇਣ ਵਾਲੇ ਸਮੇਂ ਵਿੱਚ ਸੰਘਰਸ਼ ਕੀਤਾ ਜਾਵੇਗਾ।
ਫਾਇਰ ਅਫਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਬੁੱਝਾਉਣ ਵਾਲਾ ਕੋਈ ਵੀ ਯੰਤਰ ਜਾਂ ਅੱਗ ਬੁਝਾਉਣ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਸੀ ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਸਮਾਂ ਰਹਿੰਦੇ ਸਾਡੀਆਂ ਟੀਮਾਂ ਨੇ ਅੱਗ 'ਤੇ ਕਾਬੂ ਪਾ ਲਿਆ ਨਹੀ ਤਾਂ ਟੈਕਰ ਦੇ ਫਟਣ ਨਾਲ ਵੱਡਾ ਜਾਨੀ-ਮਾਲੀ ਨੁਕਸਾਨ ਵੀ ਹੋ ਸਕਦਾ ਸੀ। ਮੌਕੇ 'ਤੇ ਪੁੱਜੇ ਥਾਣਾ ਤਲਵੰਡੀ ਸਾਬੋ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਕਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਫੈਕਟਰੀ ਮਾਲਕ ਸੱਤਪਾਲ ਬਾਂਸਲ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਫੈਕਟਰੀ ਨਿਯਮਾਂ ਮੁਤਾਬਕ ਚੱਲ ਰਹੀ ਹੈ ਅਤੇ ਉਨ੍ਹਾਂ ਇਸ ਹਾਦਸੇ ਵਿੱਚ ਕਿਸੇ ਵੀ ਵਿਅਕਤੀ ਦੇ ਜਖਮੀ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਮੌਕੇ ਉਹ ਫੈਕਟਰੀ ਤੋਂ ਬਾਹਰ ਗਏ ਹੋਏ ਸਨ ਤੇ ਉਨ੍ਹਾਂ ਨੇ ਹੀ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਸੂਚਿਤ ਕੀਤਾ ਹੈ। ਅੱਗ ਬੁਝਾਉਣ ਵਾਲੇ ਯੰਤਰ ਾਨ ਲੱਗੇ ਹੋਣ ਬਾਰੇ ਪੁੱਛੇ ਜਾਣ 'ਤੇ ਉਹਨਾਂ ਦੱਸਿਆ ਕਿ ਅੱਗ ਬੁਝਾਊ ਯੰਤਰ ਫੈਕਟਰੀ ਅੰਦਰ ਲੱਗੇ ਹੋਏ ਸਨ ਪ੍ਰੰਤੂ ਉਹਨਾਂ ਨੇ ਮੌਕੇ 'ਤੇ ਕੰਮ ਨਹੀਂ ਕੀਤਾ।
Share on Google Plus

About Unknown

    Blogger Comment
    Facebook Comment

0 comments:

Post a Comment