ਪ੍ਰੇਮਚੰਦ ਮਾਰਕੰਡਾ ਐਸ. ਡੀ, ਕਾਲਜ ਫਾਰ ਵਿਮਨ ਵਿਚ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਗੈਸਟ ਲੈਕਚਰ ਕਰਵਾਇਆ ਗਿਆ

ਜਲੰਧਰ 23 ਮਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ, ਕਾਲਜ ਫਾਰ ਵਿਮਨ, ਜਲੰਧਰ ਵਿਚ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਗੈਸਟ ਲੈਕਚਰ ਕਰਵਾਇਆ ਗਿਆ। ਜਿਸ ਦਾ ਵਿਸ਼ਾ ਸੀ ਪੰਚਾਇਤੀ ਰਾਜ ਸਿਸਟਮ ਇਨ ਇੰਡੀਆ। ਇਹ ਲੈਕਚਰ ਡਾ. ਰਾਜਬੀਰ ਸਿੰਘ ਯਾਦਵ (ਭੂਤਪੂਰਵ ਪ੍ਰੌ. ਅਤੇ ਚੇਅਰਮੈਨ, ਪੋਲੀਟੀਕਲ ਸਾਇੰਸ ਵਿਭਾਗ, ਕੁਰਕਸ਼ੇਤਰ) ਨੇ ਪੰਚਾਇਤੀ ਦਿਵਸ ਮੌਕੇ ਦਿਤਾ। ਪੰਚਾਇਤੀ ਰਾਜ ਸੰਸਥਾਵਾਂ ਲੋਕਤੰਤਰ ਵਿਚ ਸਵੈਸ਼ਾਸਨ ਦੀ ਪ੍ਰਾਰੰਭਿਕ ਇਕਾਈ ਹੈ। ਪੰਚਾਇਤੀ ਰਾਜ ਪ੍ਰਣਾਲੀ ਦੇਸ਼ ਨੂੰ ਸਜਬੂਤ ਬਣਾਉਣ ਲਈ ਬਹੁਤ ਜਰੂਰੀ ਹੈ ਜਦੋਂ ਤੱਕ ਇਨ੍ਹਾਂ ਨੂੰ ਮਜਬੂਤ ਨਹੀਂ ਬਣਾਇਆ ਜਾਂਦਾ ਉਦੋਂ ਤਕ ਵਿਕਾਸ ਦਾ ਸਹੀ ਲਾਭ ਲੋੜਵੰਦ ਪਰਿਵਾਰਾਂ ਨੂੰ ਨਹੀਂ ਮਿਲ ਸਕਦਾ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਰਾਜਬੀਰ ਸਿੰਘ ਦਾ ਧੰਨਵਾਦ ਕੀਤਾ ਤੇ ਰਾਜਨੀਤੀ ਸ਼ਾਸਤਰ ਵਿਭਾਗ ਨੂੰ ਵਧਾਈ ਦਿੱਤੀ।
Share on Google Plus

About Unknown

    Blogger Comment
    Facebook Comment

0 comments:

Post a Comment