ਜਲੰਧਰ 25 ਮਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਨੂੰ ਐਨ. ਸੀ. ਸੀ. ਜਲਧੰਰ ਗਰੁਪ ਕਮਾਂਡਰ ਬ੍ਰਿਗੇਡਿਅਰ ਇੰਦਰ ਮੋਹਨ ਸਿੰਘ ਪਰਮਾਰ ਨੇ ਸਾਲ 2017-18 ਵਿੱਚ ਐਨ. ਸੀ. ਸੀ. ਵਿਚ ਵਧੀਆ ਪਰਦਰਸ਼ਨ ਲਈ ਗਰੁਪ ਕਮਾਂਡਰ ਐਪਰੀਸੀਏਸ਼ਨ ਸਪਰਟੀਫਿਕੇਟ ਅਤੇ ਅਵਾਰਡ ਨਾਲ ਸਮਮਾਨਿਤ ਕੀਤਾ। ਬ੍ਰਿਗੇਡਿਅਰ ਪਰਮਾਰ ਨੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਦਿ ਤਰੀਫ ਕਰਦੇ ਹੋਏ ਦਸਿਆ ਕਿ ਐਸ. ਡੀ. ਕਾਲਜ ਨੇ ਐਨ. ਸੀ. ਸੀ. ਵਿਚ ਆਪਣੇ ਵਧੀਆ ਪਰਦਰਸ਼ਨ ਕਾਰਨ ਇਹ ਸਨਮਾਨ ਦੂਜੀ ਵਾਰੀ ਪ੍ਰਾਪਤ ਕੀਤਾ ਹੈ। ਏ. ਐਨ. ਓ. ਲੈਫਟੀਨੈਂਟ ਪ੍ਰਿਆ ਮਹਾਜਨ ਦੇ ਕਮਾਂ ਸਦਕੇ ਐਨ. ਸੀ. ਸੀ. ਕੈਡੇਟਸ ਨੇ ਸਭ ਤੋਂ ਵਧ ਕੇ ਹਿਸਾ ਲਿਆ ਅਤੇ ਵਧੀਆ ਪਰਦਰਸ਼ਨ ਕੀਤਾ। ਅੰਡਰ ਆਫਿਸਰ ਮੁਸਕਾਨ ਅਤੇ ਅੰਡਰ ਆਫਿਸਰ ਆਂਚਲ ਨੇ ਰਿਪਬਲਿਕ ਡੇ ਪਰੇਡ ਵਿਚ ਹਿਸਾ ਲਿਆ। ਅੰਡਰ ਆਫਿਸਰ ਨੋਵੀ ਅਤੇ ਅੰਡਰ ਆਫਿਸਰ ਰਜਨੀ ਨੇ ਪ੍ਰਧਾਨ ਮੰਤਰੀ ਰੈਲੀ ਵਿਚ ਹਿਸਾ ਲਿਆ। ਕਾਲਜ ਦੀ ਐਨ. ਸੀ. ਸੀ. ਦੀ ਪ੍ਰਸਤੁਤਿ ਨੂੰ ਦੇਖਦੇ ਹੋਏ ਬ੍ਰਿਗੇਡਿਅਰ ਨੇ ਕਾਲਜ ਵਿਚ ਐਨ. ਸੀ. ਸੀ. ਕੈਡਿਟਸ ਦੀ ਗਿਣਤੀ 50 ਤੋਂ ਵਧਾ ਕੇ 150 ਕਰ ਦਿੱਤੀ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਬ੍ਰਿਗੇਡਿਅਰ ਪਰਮਾਰ ਅਤੇ ਉਹਨਾਂ ਦੇ ਕਮ ਦੀ ਤਰੀਫ ਕੀਤੀ ਅਤੇ ਉਹਨਾਂ ਨੂੰ ਫਾਈਨ ਅਰਟਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਸਨਮਾਨ ਚਿੰਨ ਭੇਂਟ ਕੀਤਾ।
Home / Punjabi
/ ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਐਨ. ਸੀ. ਸੀ. ਕੈਡਿਟਸ ਦੀ ਗਿਣਤੀ 50 ਤੋਂ ਵਧਾ ਕੇ 150 ਕੀਤੀ
- Blogger Comment
- Facebook Comment
Subscribe to:
Post Comments
(
Atom
)
0 comments:
Post a Comment