ਜਲੰਧਰ 19 ਮਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਬਹੁਪੱਖੀ ਤੇ ਵਿੱਲ਼ਖਣ ਸ਼ਖਸੀਅਤ ਪ੍ਰਵਾਸੀ ਸਾਹਿਤਕਾਰ 'ਸੁਖੀ ਬਾਠ' ਵਿਦਿਆਰਥੀਆਂ ਦੇ ਰੁ-ਬ-ਰੁ ਹੋਏ। ਜੋਤੀ ਪ੍ਰਜਵਲਿਤ ਤੋਂ ਬਾਅਦ ਮੁਖ ਮਹਿਮਾਨ ਸੁਖੀ ਬਾਠ ਜੀ ਦਾ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਜੀ ਵਲੋਂ ਫੁਲਾਂ ਨਾਲ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮਿਊਜਿਕ ਵਿਭਾਗ ਦੇ ਵਿਦਿਆਰਥੀਆਂ ਵਲੋਂ ਮਧੁਰ ਸ਼ਬਦ ਗਾਇਨ ਕੀਤਾ। ਪ੍ਰੋ. ਸੁਰਿੰਦਰ ਕੌਰ ਨਰੂਲਾ, ਮੁਖੀ, ਪੰਜਾਬੀ ਵਿਭਾਗ ਵਲੋਂ ਸੁੱਖੀ ਬਾਠ ਸਾਹਿਬ ਦੀ ਜਿੰਦਗੀ ਦੇ ਅਣਮੋਲ ਰੁਝੇਵਿਆਂ ਤੇ ਸ਼ਖਸੀਅਤ ਦੀ ਵਿੱਲਖਣਾ ਸੰਬੰਧੀ ਵਿਦਿਆਰਥੀਆਂ ਤੇ ਸਰੋਤਿਆਂ ਨੂੰ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨਾਲ ਰੂਬਰੂ ਹੁੰਦੇ ਹੋਏ ਬਾਠ ਸਾਹਿਬ ਨੇ ਮਿਹਨਤ, ਦ੍ਰਿੜਤਾ ਤੇ ਉਸਾਰੂ ਸੋਚ ਰੱਖਦੇ ਹੋਏ ਤੇ ਸਮੇਂ ਦੀ ਪਾਬੰਦੀ ਤੇ ਕਦਰ ਦਾ ਮਹਤੱਵ ਵਿਅਕਤ ਕਰਦੇ ਹੋਏ ਸਖਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਆਪਣਾ ਕੰਮ ਆਪ ਕਰਨ ਤੇ ਕੰਮ ਨੂੰ ਪੂਜਾ ਮੰਨਦੇ ਹੱਥੀ ਕਿਰਤ ਕਰਨ ਦਾ ਸੰਦੇਸ਼ ਦਿੱਤਾ। ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਜਾ ਵਸਨ ਵਾਲੀ ਉਤਾਵਲੀ ਖਾਹਿਸ਼ ਨੂੰ ਪੂਰਾ ਕਰਨ ਲਈ ਸਹਿਜਤਾ ਤੇ ਸਿਆਣਪ ਵਰਤਦੇ ਹੋਏ ਤੇ ਇਸ ਰਸਤੇ ਤੇ ਤੂਰਨ ਲਈ ਚੋਕਸੀ ਵਰਤਨ ਲਈ ਸੁਚੇਤ ਕੀਤਾ। ਬੱਚਿਆਂ ਵਲੋਂ ਕੀਤੇ ਗਏ ਸਵਾਲਾਂ ਤੇ ਜਿਗਆਸਾ ਦਾ ਬਖੁਬੀ ਹੱਲ ਦੱਸਿਆ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਜੀ ਨੇ ਬਾਠ ਸਾਹਿਬ ਦੇ ਵਿਲਖਣ ਤੇ ਬਹੁਮੁਲੇ ਸੰਵਾਦ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਅਜਿਹਿਆਂ ਸ਼ਖਸੀਅਤਾਂ ਦੇ ਰੂ-ਬਰੂ ਸੰਵਾਦ ਵਿਦਿਆਰਥੀਆਂ ਲਈ ਪੇ੍ਰਣਾ ਸ੍ਰੋਤ ਤੇ ਰਹਿਨੁਮਾ ਸਾਬਿਤ ਹੋਇਆ ਕਰਦੇ ਹਨ।
Home / Punjabi
/ ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਪ੍ਰਵਾਸੀ ਸਾਹਿਤਕਾਰ 'ਸੁਖੀ ਬਾਠ' ਵਿਦਿਆਰਥੀਆਂ ਦੇ ਰੁ-ਬ-ਰੁ ਹੋਏ
- Blogger Comment
- Facebook Comment
Subscribe to:
Post Comments
(
Atom
)
0 comments:
Post a Comment