ਭੌਰਾ ਦੀ ਉਡਾਰ

ਅੱਜ ਕੱਲ ਬਹੁਤ ਹੀ ਜਿਆਦਾ ਪ੍ਰਚਾਰ ਵੇਖਣ ਸੁਨਣ ਵਿੱਚ ਆ ਰਿਹਾ ਹੈ ਕਿ ਪੰਜਾਬੀ ਸਭਿਆਚਾਰ ਦਾ ਮਿਆਰ ਹੇਠਾਂ ਨੂੰ ਜਾ ਰਿਹਾ ਹੈ ਮੇਰੀ ਕੋਈ ਐਨੀ ਉੱਚੀ ਸੋਚ ਨਹੀਂ ਕਿ ਮੈੈਂ ਇਸ ਸਬੰਧੀ ਆਪਣਾ ਕੋਈ ਨਿੱਜੀ ਤਰੱਕ ਦੱਸ ਸਕਾਂ। ਮੈਨੂੰ ਪਿਛਲੇ ਦਿਨੀ ਮੇਰੇ ਸੱਜਣ ਸ੍ਰੀ ਜ਼ਸਪਾਲ ਚੋਪੜਾ ਪਿੰਡ ਰੇਰੂ ਵੱਲੋਂ ਸ੍ਰੀ ਐਸ.ਅਸੋਕ ਭੌਰਾ ਜੀ ਵੱਲੋਂ ਨਵੀਂ ਲਿਖੀ ਕਿਤਾਬ “ਵਿਚੋਂ ਵਿੱਚ ਦੀ (ਸੰਗੀਤਕ ਪੈੜ)” ਪੜਣ ਲਈ ਦਿੰਦੇ ਹੋਏ ਦੱਸਿਆ ਕਿ ਇਹ ਕਿਤਾਬ ਪੰਜਾਬ ਪ੍ਰੈਸ ਕਲੱਬ, ਜਲੰਧਰ ਵਿਖੇ ਬਹੁਤ ਹੀ ਸਤਿਕਾਰਯੋਗ ਹਸਤੀਆਂ ਵੱਲੋਂ ਇਸ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ ।
ਕਿਤਾਬ ਨੂੰ ਪੜ੍ਹਣ ਉਪਰੰਤ ਲੇਖਕ ਸ੍ਰੀ ਭੌਰਾ ਜੀ ਵੱਲੋਂ ਆਪਣੇ ਜੀਵਨ ਦੀਆਂ ਜ਼ੋ ਸੱਚਾਈਆਂ, ਲਫਜ਼ਾ ਦੀ ਵਰਤੋਂ ਅਤੇ ਦ੍ਰਿਸ਼ ਚਿਤਰਨ ਪੇਸ਼ ਕੀਤਾ ਹੈ ਉਸ ਦਾ ਕੋਈ ਜਵਾਬ ਹੀ ਨਹੀਂ। ਇਸ ਕਿਤਾਬ ਦੇ ਕੁੱਲ ਚੋਂਹਠ ਅੰਕ ਇਸ ਤਰ੍ਹਾਂ ਪਰੋਏ ਹਨ ਕਿ ਇੱਕ ਨੁੂੰ ਪੜ੍ਹਣ ਉਪਰੰਤ ਆਪਣੇ ਆਪ ਹੀ ਤਵਜੋਂ ਅਗਲੇ ਅੰਕਾਂ ਨੂੰ ਪੜ੍ਹਣ ਦੀ ਲਗ ਜਾਂਦੀ ਹੈ ।ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਅੰਕ ਇੱਕ ਵਿੱਚ ਲਿਖਿਆ ਹੈ ਕਿ “ਗਰੀਬ ਘਰਾਂ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਆਓਭਗਤ ਖੜੇ ਹੋ ਕੇ ਤੇ ਹੱਥ ਜ਼ੋੜ ਕੇ ਕੀਤੀ ਜਾਂਦੀ ਹੈ ਜਾਂ ਦਰਵਾਜਿਆ ਤੇ ਲਿਖਿਆ ਹੁੰਦਾ ਹੈ, 'ਤੁਹਾਡਾ ਸਵਾਗਤ ਹੈ' । ਇਸ ਦੇ ਨਾਲ ਹੀ ਲਿਖਿਆ ਹੈ ਕਿ 'ਵੱਡਿਆਂ ਘਰਾਂ ਦੇ ਉੱਚੇ ਦਰਵਾਜੇ ਚਲੋ ਦੰਦੀਆਂ ਤਾਂ ਮਾੜੇ ਨੂੰ ਚੁੰਘਾ ਲੈਣ..ਤਾਂ ਕੋਈ ਗਲ ਨੀ, ਤਰਸ ਇਨ੍ਹਾਂ ਤੇ ਉਦੋਂ ਆਉਂਦਾ ਹੈ ਜਦੋਂ ਨੇਮ ਪਲੇਟ ਦੇ ਨਾਲ ਦੂਜੀ ਪਲੇਟ ਤੇ' ਲਿਖਿਆ ਹੁੰਦਾ ਹੈ “ਕੁੱਤਿਆਂ ਤੋਂ ਸਾਵਧਾਨ” ਇਸ ਦੇ ਨਾਲ ਹੀ ਅਮੀਰਾਂ ਦੇ ਬੱਚਿਆਂ ਵੱਲੋਂ ਗੁਲਾਬ ਜਾਮਣ ਅਤੇ ਗਰੀਬਾਂ ਦੇ ਬੱਚਿਆਂ ਵੱਲੋਂ ਗੁਲਾਬ ਦੇ ਫੁੱਲ ਅਤੇ ਜਾਮਣਾਂ ਦੇ ਦਰਖ਼ਤ ਨਾਲੋ ਟੁੱਟੀਆਂ ਜਾਮਣਾ ਦਾ ਜ਼ਿਕਰ ਕੀਤਾ ਹੈ ।ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਿੰਨੇ ਸੁੱਚਜੇ ਢੰਗ ਨਾਲ  ਅਮੀਰਾਂ ਅਤੇ ਗਰੀਬਾਂ ਦੇ ਆਪਸੀ ਫਾਸਲੇ ਨੂੰ ਦਰਸਾਉਂਦੀ ਸ਼ਬਦਾਬਲੀ ਦੀ ਵਰਤੋਂ ਕੀਤੀ ਹੈ।ਲੇਖਕ ਵੱਲੋਂ ਜਿੱਥੇ ਸਮਾਜ ਦੇ ਸਾਰੇ ਪੱਖਾਂ ਨੂੰ ਆਪਣੇ ਆਪ ਤੇ ਹੰਢਾਏ ਹੋਏ ਤਜਰਬੇ ਵਾਂਗ ਜਾਪਦੇ ਹਨ ਨਾਲ ਹੀ ਉਹ ਲਿਖਦੇ ਹਨ ਕਿ “ਪਿੰਡ ਦੇ ਬਜੁਰਗਾਂ ਤੋਂ ਸੱਥ ਵਿੱਚ ਵੱਡੇ ਲੋਕਾਂ ਦੀਆਂ ਸਿਫ਼ਤਾ ਸੁਣਕੇ ਖੁੱਦ ਉਸ ਕਤਾਰਵਿੱਚ ਖੜਣ ਦੀ ਸੋਚ ਸੀ ਉਹ ਸੋਚ ਉਨ੍ਹਾਂ ਨੂੰ ਅੱਜ ਉਸੇ ਹੀ ਮੁਕਾਮ ਤੇ ਲੈ ਆਈਏ ਤੇ ਕਤਾਰ ਦੇ ਮੋਹਰੀ ਬਣਾ ਦਿੱਤਾ ਹੈ ਵਾਕਿਆ ਹੀ “ਛੋਟੀ ਬੱਤੀ ਨਾਲ ਵੱਡਾ ਦੀਵਾ ਜਗਣ ਲਗ ਪਿਆ” ਜ਼ੋ ਸ੍ਰੀ ਭੌਰਾ ਜੀ ਵੱਲੋਂ ਲਿਖਿਆ ਹੈ ਉਹ ਸੱਚ ਹੋਇਆ ਪਰਤੱਖ ਨਜ਼ਰ ਆ ਰਿਹਾ ਹੈ ।
ਲੇਖਕ ਵੱਲੋਂ ਆਪਣੀ ਬਚੱਪਨ ਦੀ ਜਿੰਦਗੀ ਜ਼ੋ ਤੰਗੀਆਂ ਤੁਰਸੀਆਂ ਵਿੱਚ ਬਤੀਤ ਹੋਈ ਉਸ ਦਾ ਜ਼ਿਕਾਰ ਕਰਦਿਆਂ ਕੋਈ ਵੀ ਲੁੱਕਾ ਛੁਪਾ ਕੇ ਗੱਲ ਨਹੀਂ ਲਿਖੀ ਜਿੱਥੇ ਬੱਚਪਨ ਵਿੱਚ ਬਾਪ ਦਾ ਪਿਆਰ ਲੋੜੀਂਦਾ ਹੁੰਦਾ ਹੈੇ ਉਸ ਤੋਂ ਵਾਂਝੇ ਰਹਿਣ ਦਾ ਦੁੱਖ ਵੀ ਉਨ੍ਹਾਂ ਵੱਲੋਂ ਸ਼ਹਾਰਿਆ ਗਿਆ ਹੈ। ਆਪਣੀ ਮਾਂ, ਭੈਣਾਂ ਭਰਾਵਾਂ ਦੇ ਪਿਆਰ ਤੇ ਆਪਣੇ ਪਹਿਰਾਵੇ ਦਾ ਜ਼ਿਕਰ ਕਰਨ ਵਿੱਚ ਜ਼ਰਾ ਵੀ ਸੰਕੋਚ ਨਹੀਂ ਕੀਤਾ ਗਿਆ ਸਾਫ਼ ਲਿਖਿਆ ਹੈ ਕਿ ਕਿਵੇਂ ਆਪਣਾ ਲੇਖ ਅਖ਼ਬਾਰ ਵਿੱਚ ਛਪਵਾਉਣ ਵਾਸਤੇ ਉਨਾਂ ਨੂੰ ਯਤਨ ਕਰਨੇ ਪਏ ਅਤੇ ਬਚਪਨ ਤੋਂ ਹੀ ਲੋਕਾਂ ਵਿੱਚ ਉਨ੍ਹਾਂ ਦੇ ਨਾਮ ਦੀ ਪਛਾਣ ਬਣ ਗਈ। ਉਨ੍ਹਾਂ ਦੀ ਇਸ ਲਿਖੀ ਕਿਤਾਬ ਦਾ ਜ਼ਿਕਰ ਜੇਕਰ ਮੈਂ ਚਾਹਾਂ ਤਾਂ ਮੈਨੂੰ ਲਗਦਾ ਮੈਂ ਕਦੇ ਵੀ ਪੂਰਾ ਨਹੀਂ ਕਰ ਪਾਵਾਂਗਾ ਕਿਉਂਕਿ ਹਰੇਕ ਅੰਕ ਵਿੱਚ ਲੇਖਕ ਵੱਲੋਂ ਨਿਵੇਕਲੇ ਲਫ਼ਜ ਤੇ ਨਿਵੇਕਲੇ ਦ੍ਰਿਸ਼ਟਾਤਾਂ ਦਾ ਵਰਨਣ ਕੀਤਾ ਗਿਆ ਹੈ ਜ਼ੋ ਹੋਰ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਇਸ ਲਈ ਪ੍ਰਮਾਤਮਾ ਕਰੇ ਸ੍ਰੀ ਐਸ.ਅਸੋyਕ ਭੌਰਾ ਜੀ ਸਦਾਂ ਇਸੇ ਤਰ੍ਹਾਂ ਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹਿਣ ਅਤੇ ਸਾਡੇ ਸਮਾਜ ਨੂੰ ਅਤੇ ਜਿਵੇਂ ਉਨ੍ਹਾਂ ਵੱਲੋਂ ਆਪਣੀ ਇਸ ਪੁਸਤਕ ਵਿੱਚ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਕਿੰਨੇ ਸਾਹਿਤ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਬੁੰਲਦੀਆਂ ਤੇ ਪਹੁੰਚਾਇਆ ਹੈ। ਇਸ ਸਾਰਾ ਕੁੱਝ ੳਨ੍ਹਾਂ ਦੇ ਸਿੱਦਕ ਅਤੇ ਮਿਹਨਤ ਦਾ ਫ਼ਲ ਹੈ।ਜਿਸ ਤਰ੍ਹਾਂ ਉਨ੍ਹਾਂ ਦਾ ਨਾਮ ਹੀ ਭੌਰਾ ਹੈ ਉਸੇ ਤਰ੍ਹਾਂ ਜਾਪਦਾ ਹੈ ਕਿ ਇੱਕ ਭੌਰੇ ਵਾਂਗ ਉਨ੍ਹਾਂ ਨੇ ਜਿੰਦਗੀ ਦੇ ਹਰੇਕ ਦੁੱਖ ਸੁੱਖ ਦੇ ਰੰਗਾਂ ਦੇ ਫੁੱਲਾਂ ਉਪਰ ਬੈਠ ਕੇ ਜਿੰਦਗੀ ਦੇ ਰੰਗ ਮਾਣਦੇ ਹੋਏ ਇਹ ਸਾਰਾ ਕੁੱਝ ਲਿਖਿਆ ਹੈ। ਇਸ ਕਿਤਾਬ ਨੂੰ ਪੜਣ ਉਪਰੰਤ ਮੈ ਆਪਣੀ ਜਿੰਨੀ ਕੁ ਸੋਝੀ ਸੀ ਉਸ ਸੋਝੀ ਮੁਤਾਬਿਕ ਲੱਗਾ ਕਿ ਮਾਂ ਬੋਲੀ ਪੰਜਾਬੀ ਦਾ ਮਿਆਰ ਸ੍ਰੀ ਐਸ.ਅਸੋyਕ ਭੌਰਾ ਵਰਗੇ ਲੇਖਕ ਕਦੇ ਵੀ ਡਿਗਣ ਨਹੀ ਦੇਣਗੇ ਜੋ ਆਪਣੇ ਬਾਕਮਾਲ ਲਿਆਕਤ ਸਦਕਾ ਸਾਗਰ ਨੂੰ ਗਾਗਰ ਵਿੱਚ ਭਰਨ ਦੀ ਸਮਰੱਥਾਂ ਰੱਖਦੇ ਹਨ।
ਆਮੀਨ।
-ਵਿਨੋਦ ਕੁਮਾਰ 'ਫ਼ਕੀਰਾ', ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ. 098721 97326
Share on Google Plus

About Unknown

    Blogger Comment
    Facebook Comment

0 comments:

Post a Comment