ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਵੱਲੋ 05 ਗ੍ਰਾਮ ਹੈਰੋਇੰਨ ਅਤੇ 47 ਬੋਤਲਾ ਸ਼ਰਾਬ ਸਮੇਤ 02 ਦੋਸ਼ੀ ਕੀਤੇ ਕਾਬੂ

ਜਲੰਧਰ 17 ਜੁਲਾਈ (ਜਸਵਿੰਦਰ ਆਜ਼ਾਦ)- ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਹੇਠ,ਸ਼੍ਰੀ ਬਲਕਾਰ ਸਿੰਘ,ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਤੇ ਸ੍ਰੀ ਦਿਗਵਿਜੇ ਕਪਿਲ,ਪੀ.ਪੀ.ਐਸ,ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਕਰਤਾਰਪੁਰ ਜੀ ਦੀਆ ਹਦਾਇਤਾ ਅਨੁਸਾਰ ਐਸ.ਆਈ ਪੁਸ਼ਪ ਬਾਲੀ ਮੁੱਖ ਅਫਸਰ ਥਾਣਾ ਲਾਂਬੜਾ ਨੇ ਸਮੇਤ ਪੁਲਿਸ ਪਾਰਟੀ ਵਲੋ 05 ਗ੍ਰਾਮ ਹੈਰੋਇੰਨ ਅਤੇ 47 ਬੋਤਲਾ ਸ਼ਰਾਬ ਸਮੇਤ 02 ਵਿਅਕਤੀਆ ਨੂੰ ਗ੍ਰਿਫਤਾਰ ਕੀਤਾ।
ਕੁੱਲ ਬ੍ਰਾਮਦਗੀ:- 
1. 5 ਗ੍ਰਾਮ ਹੈਰੋਇੰਨ
2. 47 ਬੋਤਲਾ ਸ਼ਰਾਬ
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਦਿਗਵਿਜੇ ਕਪਿਲ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਕਰਤਾਰਪੁਰ ਜੀ ਨੇ ਦੱਸਿਆ ਕਿ ਥਾਣਾ ਲਾਬੜਾ ਦੀ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਵੰਡਰਲੈਡ ਮੋੜ ਮੋਜੂਦ ਸੀ ਕਿ ਜਲੰਧਰ ਵੱਲੋ ਇੱਕ ਮੋਨਾ ਨੋਜਵਾਨ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਜਿਸਨੂੰ ਸ਼ੱਕ ਪੈਣ ਤੇ ਕਾਬੂ ਕਰਕੇੇ ਉਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅੰਕੁਸ਼ ਥਾਪਰ ਪੁੱਤਰ ਅਰੁਣ ਕੁਮਾਰ ਵਾਸੀ ਮਕਾਨ ਨੰਬਰ 1988 ਮੁਹੱਲਾ ਅਰਾਈਆ ਮਾਤਾ ਚਿੰਤਪੁਰਨੀ ਰੋਡ ਨੇੜੇ ਗਊਸ਼ਾਲਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋ 05 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ।ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 76 ਮਿਤੀ 16.07.18 ਜੁਰਮ 21 ਂਧਫਸ਼ ਅਚਟ ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ।
Share on Google Plus

About Unknown

    Blogger Comment
    Facebook Comment

0 comments:

Post a Comment