ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਫਾਰ ਵੂਮੈਨ ਜਲੰਧਰ ਦੇ ਐਨ.ਸੀ.ਸੀ ਯੂਨਿਟ ਨੇ ਸਕਵੈਡ ਡ੍ਰਿਲ ਵਿਚ ਪ੍ਰਾਪਤ ਕੀਤਾ ਪਹਿਲਾ ਸਥਾਨ

ਜਲੰਧਰ 9 ਜੁਲਾਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਫਾਰ ਵੂਮੈਨ, ਜਲੰਧਰ ਦੇ 38 ਐਨ.ਸੀ.ਸੀ ਕੈਡਿਟਸ ਨੇ 2 ਪੰਜਾਬ ਗਰਲਜ਼ ਬਟਾਲੀਅਨ ਵਲੋਂ ਆਯੋਜਿਤ ਕੈਂਪ ਵਿਚ ਹਿੱਸਾ ਲਿਆ। ਇਸ ਕੈਂਪ ਦੋਰਾਨ ਅਨੇਕ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਇਨ੍ਹਾਂ ਪ੍ਰਤੀਯੋਗਤਾਵਾਂ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਕਈ ਇਨਾਮ ਪ੍ਰਾਪਤ ਕੀਤੇ। ਐਨ.ਸੀ.ਸੀ ਕੈਡਿਟਸ ਦੀ ਡ੍ਰਿਲ ਟੀਮ ਨੇ ਸਕਵੈਡ ਡ੍ਰਿਲ ਵਿਚ ਵਿਨਰ ਟਰਾਫੀ ਹਾਸਲ ਕੀਤੀ ਅਤੇ ਡਾਂਸ ਪ੍ਰਤੀਯੋਗੀਤਾ ਵਿਚ ਰਨਰ ਅਪ ਟਰਾਫੀ ਪ੍ਰਾਪਤ ਕੀਤੀ। ਕੈਡਿਟ ਅੰਜਲੀ ਨੇ 100 ਮੀਟਰ ਦੋੜ ਵਿਚ ਗੋਲਡ ਮੈਡਲ ਹਾਸਲ ਕੀਤਾ। ਸਾਰਜੈਂਟ ਰਾਜਵਿੰਦਰ ਨੇ ਟੇਬਲ ਡ੍ਰਿਲ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ। ਅੰਡਰ ਅਫਸਰ ਮੈਨਾ ਕੈਪ ਵਿਚ ਕੰਪਨੀ ਸੀਨਿਅਰ ਚੁਣੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਐਨ.ਸੀ.ਸੀ ਕੈਡਿਟਸ ਦੀਆਂ ਪ੍ਰਾਪਤੀਆਂ ਤੇ ਵਿਦਿਆਰਥਣਾਂ ਤੇ ਐਨ.ਸੀ.ਸੀ ਅਧਿਆਪਕ ਇੰਚਾਰਜ ਲੈਕਚਰਾਰ ਪ੍ਰਿਆ ਮਹਾਜਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਅੱਗੋਂ ਵੀ ਸਮਾਜਿਕ ਸੇਵਾ ਵਿਚ ਆਪਣਾ ਯੋਗਦਾਨ ਕਰਨ ਲਈ ਪ੍ਰੇਰਿਤ ਕੀਤਾ।
Share on Google Plus

About Unknown

    Blogger Comment
    Facebook Comment

0 comments:

Post a Comment