ਸੇਂਟ ਸੋਲਜਰ ਵਿੱਚ ਵਿਦਿਆਰਥੀਆਂ ਨੇ ਦਿਖਾਇਆ ਭੰਗੜਾ, ਗਿੱਧਾ ਅਤੇ ਡਾਂਸ 'ਚ ਆਪਣੀ ਕਲਾ

ਜਲੰਧਰ 7 ਜੁਲਾਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਨਕੋਦਰ ਬ੍ਰਾਂਚ 'ਚ ਵਿਦਿਆਰਥੀਆਂ ਲਈ ਭੰਗੜਾ, ਗਿੱਧਾ ਅਤੇ ਡਾਂਸ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ 5 ਤੋਂ 15 ਸਾਲ ਤੱਕ ਦੇ ਸੇਂਟ ਸੋਲਜਰ ਅਤੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੁਕਾਬਲੇ ਦੀ ਜਜਮੇਂਟ ਡਾਂਸ ਫੈਕਟਰੀ ਬਾਏ ਮਨਪ੍ਰੀਤ ਤੋਂ ਮਨਪ੍ਰੀਤ ਸਿੰਘ ਸੈਣੀ, ਇੰਦਰਜੀਤ ਸਿੰਘ ਵਲੋਂ ਕੀਤੀ ਗਈ। ਇਸ ਮੌਕੇ 'ਤੇ ਵਿਦਿਆਰਥੀਆਂ ਦੇ ਅਭਿਭਾਵਕ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਜੋਤੀ ਭਾਰਦਵਾਜ, ਸਟਾਫ ਮੇਂਬਰਸ ਵਲੋਂ ਕੀਤਾ ਗਿਆ। ਵਿਦਿਆਰਥੀਆਂ ਵਲੋਂ ਵੱਖ-ਵੱਖ ਪੰਜਾਬੀ, ਹਿੰਦੀ ਗੀਤਾਂ 'ਤੇ ਭੰਗੜਾ, ਗਿੱਧਾ ਅਤੇ ਡਾਂਸ ਪੇਸ਼ ਕੀਤਾ ਗਿਆ। ਇਸ ਮੁਕਾਬਲੇ 'ਚ 5ਤੋਂਂ 8 ਸਾਲ ਕੈਟੇਗਰੀ ਵਿੱਚ ਸੰਚਿਤ ਨੇ ਪਹਿਲਾ, ਮਿਥਲੇਸ਼ ਭਟਾਰਾ ਨੇ ਦੂਸਰਾ,  ਨਵਗੀਤ ਕੌਰ ਨੇ ਤੀਸਰਾ, 9 -12 ਸਾਲ ਵਿੱਚ ਮਿਥਾਲੀ ਗੁਪਤਾ ਨੇ ਪਹਿਲਾ, ਬਿਸਮਾਨ ਕੌਰ ਨੇ ਦੂਜਾ, ਅਰਸ਼ਿਆ ਨੇ ਤੀਸਰਾ, 13 ਤੋਂ 15 ਸਾਲ ਵਿੱਚ ਲਕਸ਼ ਪੋਪਲੀ ਨੇ ਪਹਿਲਾ, ਬਲਰਾਜ ਸਿੰਘ ਨੇ ਦੂਸਰਾ, ਰਾਘਵ ਸੂਦ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਏ ਹੋਏ ਮਹਿਮਾਨਾਂ ਮਨਪ੍ਰੀਤ ਸੈਣੀ, ਇੰਦਰਜੀਤ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਕਲਾ ਦੀ ਸ਼ਲਾਘਾ ਕੀਤੀ। ਇਸਦੇ ਇਲਾਵਾ ਮਨਪ੍ਰੀਤ ਸੈਣੀ ਨੇ ਵਿਦਿਆਰਥੀਆਂ ਨੂੰ ਡਾਂਸ ਟਿਪਸ ਦਿੱਤੇ।
Share on Google Plus

About Unknown

    Blogger Comment
    Facebook Comment

0 comments:

Post a Comment