ਸਿੱਖਾ ਦੀ 70 ਸਾਲਾ ਦੇ ਅਰਦਾਸ ਹੈ "ਜਿੰਨਾ ਗੁਰਧਾਮਾ ਨੂੰ ਪੰਥ ਨੂੰ ਵਿਛੋੜਿਆਂ ਗਿਆ ਹੈ ਤੇ ਜੇ ਅੱਜ ਜੇ ਇਹ ਪੂਰਾ ਹੁੰਦਾ ਹੈਂ ਤਾਂ ਇਸ ਤੋਂ ਵੱਧ ਖੁਸ਼ੀ ਸਿੱਖ ਕੌਮ ਲਈ ਹੋਰ ਕੋਈ ਨਹੀਂ -ਡਾਕਟਰ ਸੋਨੀਆ

ਸਵੀਡਨ 19 ਅਗਸਤ (ਅਰੋੜਾ)- ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਨਾਲ ਗਲੇ ਮਿਲ ਕੇ ਬੇਸ਼ੱਕ ਵਿਵਾਦ ਖੱਟ ਲਿਆ ਹੈ ਇਸ ਤੇ ਕਈ ਲੋਕ ਭਾਰਤ ਚ ਗ਼ਲਤ ਹਰਕਤ ਕਹਿ ਰਹੇ ਨੇ। ਜਦ ਕਿ ਇਸਲਾਮਾਬਾਦ ਚ ਹੋਈ ਪ੍ਰੈਸ ਕਾਨਫਰੰਸ ਚ ਕੈਬਨਿਟ ਮੰਤਰੀ  ਸਿੱਧੂ ਨੇ ਦੱਸਿਆ ਕਿ ਉਹ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਗਲੇ ਇਸ ਲਈ ਮਿਲੇ ਸਨ ਕਿਉਂਕਿ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਬਾਰੇ ਵਿਚਾਰ ਕੀਤੇ ਜਾਣ ਬਾਰੇ ਦੱਸਿਆ ਸੀ। ਸਿੱਧੂ ਨੇ ਦੱਸਿਆ ਕਿ ਪਾਕਿਸਤਾਨ ਫ਼ੌਜ ਮੁਖੀ ਬਾਜਵਾ ਨੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਜਾਰੀ ਵਿਚਾਰਾਂ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ।  ਉਨ੍ਹਾਂ ਕਿਹਾ ਕਿ ਬਾਜਵਾ ਵੀ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਚਾਹੁੰਦੇ ਹਨ।ਜਿਵੇ ਕਿ ਅਸੀਂ ਜਾਂਦੇ ਹੀ ਹਾਂ  ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਕਰਤਾਰਪੁਰ, ਪਾਕਿਸਤਾਨ ਵਾਲੇ ਪਾਸੇ ਦੇ ਪੰਜਾਬ ਦੇ ਜ਼ਿਲ੍ਹੇ ਨਾਰੋਵਾਲ ਅਧੀਨ ਆਉਂਦਾ ਹੈ। ਇਸੇ ਇਤਿਹਾਸਕ ਸਥਾਨ 'ਤੇ ਗੁਰੂ ਨਾਨਕ ਦੇਵ ਦੀ 23 ਅੱਸੂ, ਸੰਵਤ 1596 (22 ਸਤੰਬਰ 1539) ਨੇ ਆਪਣੀ ਸੰਸਾਰਕ ਯਾਤਰਾ ਪੂਰੀ ਕੀਤੀ ਸੀ। ਇਹ ਇਤਿਹਾਸਕ ਸਥਾਨ ਬੇਸ਼ੱਕ ਲਾਹੌਰ ਤੋਂ 120 ਕਿਲੋਮੀਟਰ ਦੂਰ ਹੈ ਪਰ ਭਾਰਤ ਤੋਂ ਇਸ ਦੀ ਦੂਰੀ ਸਿਰਫ ਸਵਾ ਕੁ ਛੇ ਕਿਲੋਮੀਟਰ ਹੀ ਹੈ।
ਇਸ ਤੇ ਹਿਊਮਨ ਰਾਈਟ ਤੇ ਲੋਕ ਇਨਸਾਫ ਪਾਰਟੀ ਪ੍ਰਧਾਨ ਨੇ ਕਿਹਾ ਕਿ  ਜਿਹੜੇ ਅੱਜ ਸਿੱਧੂ ਦੀ ਗਲਵਕੜੀ ਤੇ ਗੱਲਾਂ ਕਰ ਰਹੇ ਨੇ ਕੋਈ ਉਹਨਾਂ ਨੂੰ ਪੁੱਛੇ ਜਦੋ ਪ੍ਰਧਾਨਮੰਤਰੀ ਮੋਦੀ ਜੀ ਉੱਥੇ ਗਏ ਸੀ ਤੇ ਕੀ ਨਵਾਜ਼ ਸ਼ਰੀਫ ਨਾਲ ਲੜਨ ਗਏ ਸੀ? ਸਿੱਖ ਕੌਮ ਲਈ ਬਹੁਤ ਵੱਡੀ ਗੱਲ ਹੈਂ ਜੇ ਕਰਤਾਰ ਪੁਰ ਸਾਹਿਬ ਜੀ ਦਾ ਲਾਂਘਾ ਖੋਲ ਦਿੱਤਾ ਜਾਵੇ। ਸਾਲਾਂ ਦਾ ਵਿਛੋੜਾ ਹੈਂ ਜੀ। ਚੰਗੀ ਗੱਲ ਹੈਂ ਜੇ ਦੋਵੇ ਮੁਲਕਾਂ ਚ ਸ਼ਾਂਤੀ ਹੁੰਦੀ ਹੈਂ ਰੋਜ਼ ਸਾਡੇ ਵੀਰ ਫੋਜੀ ਮਾਰੇ ਜਾਂਦੇ ਨੇ। 1947 ਦੀ ਵੰਡ ਤੋਂ ਬਾਅਦ ਕਈ ਪਰਿਵਾਰ ਵਿਛੜ ਗਏ ਉਹ ਮਿਲਣਾ ਚਾਹੁੰਦੇ ਨੇ ਕਿਉਂ ਨਾ ਦੋਵੇ ਪਾਸੇ ਸ਼ਾਂਤੀ ਅਮਨ ਹੋਵੇ। ਬਾਡਰ ਬਨਉਣ ਵਾਲੇ ਵੀ ਇਹ ਨੇਤਾ ਤੇ ਇਹਨਾਂ ਦੀ ਰਾਜਨੀਤੀ  ਹੈਂ ਆਮ ਜਨਤਾ ਭਾਵੇ ਕਿਸੇ ਵੀ ਪਾਸੇ ਦੀ ਹੋਵੇ ਅਮਨ ਅਤੇ ਭਾਈਚਾਰਾ ਚਾਹੁੰਦੀ ਹੈਂ। ਚੰਗਾ ਹੈਂ ਜੇ ਖੂਨੀ ਲਕੀਰ ਘਟੇ।
Share on Google Plus

About Unknown

    Blogger Comment
    Facebook Comment

0 comments:

Post a Comment