ਮਿੰਨੀ ਕਹਾਣੀ (ਬਜੁਰਗ ਦੀ ਦਾਸਤਾਨ)

ਸਰਦੀਅਾਂ ਦੇ ਦਿਨ ਸਨ, ਸਮਾ ਰਾਤ ਨੂੰ ਦੋ ਕੂ ਵਜੇ ਦਾ ਸੀ, ਨੀਦ ਖੁੱਲ ਗੲੀ ਮਨ ਨੂੰ ਬੇਚੈਨੀ ਜਿਹੀ ਮਹਿਸੂਸ ਹੋਣ ਲੱਗੀ, ਨੀਦ ਨਹੀ ਅਾ ਰਹੀ ਸੀ, ਸੋਚਿਅਾ ਕਿ ਕਿੳੁ ਨਾ ਕੁਝ ਤੁਰ ਫਿਰ ਲਵਾ,  ਤਾਂ ਕਿ ਨੀਦ ਅਾ ਸਕੇ, ਬਹੁਤ ਕੌਸਿਸ ਕਰਨ ਦੇ ਬਾਵਜੂਦ ਵੀ ਨੀਦ ਤਾਂ ਨੇੜੇ ਤੇੜੇ ਵੀ ਨਹੀ ਅਾ ਰਹੀ ਸੀ, ਕੁਝ ਦੇਰ ਬਾਅਦ ਹੀ ਸਿਰ ਵਿੱਚ ਦਰਦ ਹੋਣਾ ਮਹਿਸੂਸ ਹੋੲਿਅਾ, ਸੋਚਿਅਾ ਕਿ ਚਲੋ ਡਾਕਟਰ ਕੋਲ ਚਲਦਾ ਹਾਂ ੲਿਹ ਸੌਚ ਕੇ ਕਿਸੇ ਦੋਸਤ ਨੂੰ ਫੌਨ ਕੀਤਾ ੳੁਸਨੇ ਵੀ ਪੰਜ ਮਿੰਟ ਹੀ ਲਗਾੲੇ ਅਾੳੁਣ ਨੂੰ, ੳੁਸਨੂੰ ਨਾਲ ਲੈ ਕੇ ਡਾਕਟਰ ਵੱਲ ਗਿਅਾ ਤੇ ਡਾਕਟਰ ਨੂੰ ਅਵਾਜ ਲਗਾੲੀ ਤਾਂ ੳੁਸਨੇ ਝੱਟ ਪੱਟ ਦਰਵਾਜਾ ਖੋਲ ਦਿੱਤਾ, ਡਾਕਟਰ ਨੇ ਚੈਕਅੱਪ ਕਰਨ ਤੋ ਬਾਅਦ ਕੁਝ ਗੱਲਾਂ ਪੁੱਛਦੇ ਹੋੲੇ, ਤਿੰਨ ਚਾਰ ਗੋਲੀਅਾਂ ਦੇ ਕੇ ਤੌਰ ਦਿੱਤੇ ਅਸੀ ਰਾਸਤੇ ਵਿੱਚ ਤੁਰੇ ਹੀ ਅਾ ਰਹੇ ਸੀ ਕਿ ਅਚਾਨਕ ਸਾਨੂੰ ਕਿਸੇ ਬਜੁਰਗ ਦੀ ਠੰਡ ਵਿੱਚ ਠਰ ਰਹੇ ਦੀ ਅਵਾਜ ਅਾੲੀ ਤਾਂ ਅਸੀ ੲਿੱਕ ਦਮ ਰੁਕ ਗੲੇ ਵੇਖਿਅਾ ਕੀ ਕਿ ੲਿੱਕ ਬਜੁਰਗ ਕੰਧ ਨਾਲ ਬੈਠਾ ਠੰਡ ਨਾਲ ਕੰਬ ਰਿਹਾ ਸੀ , ਜਦੋ ਅਸੀ ੳੁਸਨੂੰ ਪੁੱਛਿਅਾ ਕੌਣ ਹੋ ਬਾਬਾ ਜੀ (ਕਿੳੁਕਿ ਰਾਤ ਦਾ ਹਨੇਰਾ ਤੇ ਧੁੰਦ ਹੋਣ ਕਰਕੇ ਪਹਿਚਾਣ ਨਹੀ ਅਾ ਰਹੀ ਸੀ) ਤਾਂ ੳੁਸਨੇ ਕੰਬਦੀ ਜਿਹੀ ਅਵਾਜ ਨਾਲ ੳੁੱਤਰ ਦਿੱਤਾ ਕਿਸਮਤ ਦਾ ਮਾਰਿਅਾ ਹਾਂ, ਅਸੀ ਨੇ ਪਿੰਡ ਦਾ ਹੋਣ ਕਰਕੇ ਅਵਾਜ ਤੋ ਪਹਿਚਾਣ ਲਿਅਾ ਜਦੋ ਪੁੱਛਿਅਾ ਤੁਸੀ ਬਾਬਾ ਜੀ ਰਾਤ ਨੂੰ ਤਾਂ ੳੁਸਨੇ ਕਿਹਾ ਮੁੰਡੇ ਨੇ ਘਰੋ ਕੱਢ ਦਿੱਤਾ ਹਾਂ ਠੋਕਰਾਂ ਖਾ ਰਿਹਾ ਜੋ ਕਿਸਮਤ ਵਿੱਚ ਲਿਖੀਅਾ ਨੇ,  ਅਸੀ ੳੁਸਨੂੰ ਘਰ ਲੈ ਅਾੲੇ ਤੇ ਲਿਅਾ ਕਿ ਅੱਗ ਬਾਲ ਕੇ ੳੁਸਨੂੰ ਠੰਡ ਤੋ ਕੁਝ ਰਾਹਤ ਦਿਵਾੲੀ ਤੇ ਫਿਰ ੳੁਸਨੂੰ ਪੈਣ ਲੲੀ ਬਿਸਤਰਾ ਦੇ ਦਿੱਤਾ ੳੁਸਨੂੰ ਬਿਸਤਰੇ ਤੇ ਪੈਦੇ ਹੀ ਨੀਦ ਅਾ ਗੲੀ ਤੇ ਜਦੋ ਸਵੇਰੇ ੳੁੱਠੇ ਤਾਂ ੳੁਸਦਾ ੲਿੱਕੋ ਸਵਾਲ ਸੀ ਤੁਸੀ ੲੇਨੀ ਰਾਤ ਨੂੰ ਕਿਧਰ ਫਿਰ ਰਹੇ ਸੀ ਤਾਂ ਮਜਾਕ ਵਿੱਚ ਮੇਰੇ ਦੋਸਤ ਨੇ ਕਹਿ ਦਿੱਤਾ ਬਾਬਾ ਜੀ ਤੁਹਾਨੂੰ ਲੱਭਦੇ ਪਰ ੳੁਸਦੇ ੲਿਸ ਮਜਾਕ ਤੋ ਮੈਨੂੰ ਲੱਗਿਅਾ ਕਿ ੳੁਸ ਬਜੁਰਗ ਦੀ ਸੇਵਾ ਕਰਵਾੳੁਣ ਲੲੀ ਪਰਮਾਤਮਾ ਦੇ ਬੀਮਾਰ ਕਰਕੇ ਮੈਨੂੰ ਤੇ ਮੇਰੇ ਦੋਸਤ ਨੂੰ ਘੱਲਿਅਾ ਤੇ ਮਹਿਸੂਸ ਕੀਤਾ ਕਿ ਪਰਮਾਤਮਾ ਨੂੰ ਹਰ ੲਿੱਕ ੲਿਨਸਾਨ ਦਾ ਫਿਕਰ ਹੈ ਤੇ ਮੱਦਦ ਲੲੀ ੳੁਹ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਅਾੳੁਦਾ, ਪਰ ਜਾਣ ਲੱਗਿਅਾ ਬਜੁਰਗ ਫਿਰ ਸੌਚਾਂ ਵਿੱਚ ਪਾ ਗਿਅਾ ਜਦੋ ੳੁਸਨੇ ਜਾਣ ਲੱਗਿਅਾ ਕਿਹਾ ਨਾਲ ਕੁਝ ਨਹੀ ਜਾਣਾ ਤੇ  ਕਿ ਬੁਢਾਪਾ ਹਰ ੲਿੱਕ ਤੇ ਅਾੳੁਣਾ, ਪਰ ਰੱਬ ਅੌਲਾਦ ਕਿਸੇ ਦੀ ਮਾੜੀ ਨਾ ਨਿਕਲੇ।
-ਲੇਖਕ ਤੇਜੀ ਢਿੱਲੋ, ਬੁਢਲਾਡਾ, ਵਟਸਅੈਪ 9915645003
Share on Google Plus

About Unknown

    Blogger Comment
    Facebook Comment

0 comments:

Post a Comment