ਸੈਨਿਕਾਂ ਦੇ ਬੱਚਿਆਂ ਲਈ ਗਰੁੱਪ ਦੀ 32 ਬ੍ਰਾਂਚਾਂ ਵਿੱਚ ਦਾਖਿਲਾ ਕੀਤਾ ਫਰੀ
ਜਲੰਧਰ 14 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਟਿਊਸ਼ਨ ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਬਲਕਿ ਸਮਾਜਿਕ ਸਰੋਕਾਰਾਂ ਨਾਲ ਜੁੱੜਕੇ ਸਮਾਜ ਸੇਵਾ ਵਿੱਚ ਵੀ ਹਮੇਸ਼ਾ ਆਗੂ ਰਿਹਾ ਹੈ। ਇਸ ਉਦੇਸ਼ ਨਾਲ ਸੇਂਟ ਸੋਲਜਰ ਗਰੁੱਪ ਦੀਆਂ 32 ਬ੍ਰਾਂਚਾਂ ਵਿੱਚ ਦਾਖਿਲਾ ਲੈਣ ਲਈ ਸੈਨਿਕਾਂ ਦੇ ਬੱਚਿਆਂ ਲਈ ਦਾਖਿਲਾ ਫੀਸ ਵਿੱਚ ਸੌ ਫ਼ੀਸਦੀ ਅਤੇ ਆਮ ਨਾਗਰਿਕਾਂ ਲਈ 50 ਪ੍ਰਤਸ਼ਿਤ ਛੁੱਟ ਦਿੱਤੀ ਗਈ ਹੈ। ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਅਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਦੱਸਿਆ ਕਿ ਆਜ਼ਾਦੀ ਦੀ 72ਵੀਂ ਵਰ੍ਹੇਗੰਢ 'ਤੇ ਸੇਂਟ ਸੋਲਜਰ ਗਰੁੱਪ ਨਾਲ ਭਾਰਤੀ ਸੈਨਿਕਾਂ ਲਈ ਇਹ ਇੱਕ ਤੋਹਫਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਗਰੁੱਪ ਦੀ 32 ਬ੍ਰਾਂਚਾਂ ਦੇ ਕਿਡਜ਼ ਪੈਰਾਡਾਇਸ ਵਿੱਚ ਦਾਖਿਲਾ ਸੌ ਫ਼ੀਸਦੀ ਬਿਨਾਂ ਦਾਖਿਲਾ ਫੀਸ ਕੀਤਾ ਜਾ ਰਿਹਾ ਹੈ। ਇਸਦੇ ਇਲਾਵਾ ਆਮ ਨਾਗਰਿਕਾਂ ਦੇ ਬੱਚਿਆਂ ਲਈ ਵੀ 50 ਫ਼ੀਸਦੀ ਦਾਖਿਲਾ ਫੀਸ ਵਿੱਚ ਛੁੱਟ ਦਿੱਤੀ ਗਈ ਹੈ। ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਦਾਖਿਲਾ ਫੀਸ ਵਿੱਚ ਇਹ ਛੁੱਟ 30 ਅਗਸਤ ਤੱਕ ਦਿੱਤੀ ਗਈ ਹੈ। ਉਨ੍ਹਾਂਨੇ ਕਿਹਾ ਕਿ ਇਸ ਮੌਕੇ ਦਾ ਲਾਭ ਸਾਰੇ ਮਾਪਿਆਂ ਨੂੰ ਚੁੱਕਣਾ ਚਾਹੀਦਾ ਹੈ। ਉਨ੍ਹਾਂਨੇ ਸਭ ਨਾਗਰਿਕਾਂ ਨੂੰ 72ਵੇਂ ਅਜਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਗਰੁੱਪ ਦੇ ਨਾਲ ਜੁੜਨ ਦੀ ਅਪੀਲ ਕੀਤੀ।
0 comments:
Post a Comment