ਐੱਲਐਂਡਟੀ ਕੰਪਨੀ ਵਿੱਚ ਸੇਂਟ ਸੋਲਜਰ ਦੇ 8 ਵਿਦਿਆਰਥੀਆਂ ਦੀ ਚੋਣ

ਜਲੰਧਰ 1 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਟਿਊਸ਼ਨਸ ਦੇ ਪਾਲਿਟੇਕਨਿਕ ਕਾਲਜ ਦੇ ਵਿਦਿਆਰਥੀਆਂ ਲਈ ਮਲਟੀਨੈਸ਼ਨਲ ਕੰਪਨੀ ਐੱਲਐਂਡਟੀ ਕੰਪਨੀ ਵਲੋ ਪਲੇਸਮੇਂਟ ਡਰਾਇਵ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੇਂਟ ਸੋਲਜਰ ਦੇ ੮ ਵਿਦਿਆਰਥੀਆਂ ਦੀ ਚੋਣ ਹੋਈ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਰੋਬਿਨ ਕੁਮਾਰ, ਅਮਨਦੀਪ ਸਿੰਘ, ਸਾਹਿਲ ਕੁਮਾਰ, ਤਜਿੰਦਰ ਸਿੰਘ, ਸੰਨੀ, ਬੁੱਧਪ੍ਰਕਾਸ਼, ਪੰਕਜ ਕੁਮਾਰ ਪ੍ਰਜਾਪਤੀ, ਨੀਰਜ ਬਧਨ ਦੀ ਚੋਣ ਡੀ.ਈ.ਟੀ ਦੇ ਰੂਪ ਵਿੱਚ ੨.੨ ਲੱਖ ਦੇ ਸਲਾਨਾ ਪੈਕੇਜ 'ਤੇ ਕੀਤੀ ਗਈ ਅਤੇ ਵਿਦਿਆਰਥੀ ਆਪਣੀ ਟ੍ਰੇਨਿੰਗ ਪੂਰੀ ਕਰ ਕੰਪਨੀ ਵਿੱਚ ਆਹੁਦਾ ਸੰਭਾਲਣਗੇ। ਕਾਲਜ ਡਾਇਰੇਕਟਰ ਡਾ.ਐੱਸ.ਪੀ.ਐੱਸ ਮਟਿਆਨਾ, ਟ੍ਰੇਨਿੰਗ ਐਂਡ ਪਲੇਸਮੇਂਟ ਅਫਸਰ ਦੀਪਕ ਸ਼ਰਮਾ ਨੇ ਦੱਸਿਆ ਕਿ ਲਾਰਸਨ ਐਂਡ ਟੌਬਰੋ ਇੰਜੀਨਿਅਰਿੰਗ, ਟੇਕਨੋਲਾਜੀ, ਕੰਸਟਰਕਸ਼ਨ, ਮੈਨਿਉਫੈਕਚਰਿੰਗ ਅਤੇ ਫਾਇਨੇਂਸ਼ਿਅਲ ਸੇਵਾਵਾਂ ਦਾ ਇੱਕ ਵੱਡਾ ਗਰੁੱਪ ਹੈ।ਐੱਲਐਂਡਟੀ ਕੰਸਟਰਕਸ਼ਨ ਭਾਰਤ ਦਾ ਸਭਤੋਂ ਵੱਡਾ ਉਸਾਰੀ ਗਰੁੱਪ ਹੈ ਅਤੇ ਦੁਨੀਆ ਦੇ ਵੱਡੇ ੩੦ ਕਾਂਟਰੈਕਟਰਸ ਵਿੱਚੋਂ ਇੱਕ ਹੈ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੇਕਟਰ ਪ੍ਰੋ. ਮਨਹਰ ਅਰੋੜਾ ਨੇ ਕਿਹਾ ਕਿ ਵਿਦਿਆਰਥੀਆਂ ਲਈ ਕੈਂਪਸ ਵਿੱਚ ਜਿਆਦਾ ਤੋਂ ਜਿਆਦਾ ਕੰਪਨੀਆਂ ਨੂੰ ਲਿਆਉਣ ਸੇਂਟ ਸੋਲਜਰ ਵੱਚਨਬਧ ਹੈ।
Share on Google Plus

About Unknown

    Blogger Comment
    Facebook Comment

0 comments:

Post a Comment