ਜਲੰਧਰ 20 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਟਿਊਸ਼ਨ ਵਲੋਂ ਸਿਵਲ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਲਈ ਪਲੇਸਮੇਂਟ ਡਰਾਇਵ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਦੀ ਚੋਣ ਲਈ ਈ.ਟੀ.ਐੱਸ ਇੰਫਰਾ ਪ੍ਰਾਇਵੇਟ ਲਿਮਿਟੇਡ ਕੈਂਪਸ ਵਿੱਚ ਆਈ। ਇਸ ਮੌਕੇ ਕੰਪਨੀ ਦੇ ਐੱਚ.ਆਰ ਵਿਕਰਮ, ਮਿਸਟਰ ਅਜੈ ਵਿਦਿਆਰਥੀਆਂ ਦੇ ਇੰਟਰਵਯੂ ਲਈ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ, ਟ੍ਰੇਨਿੰਗ ਐਂਡ ਪਲੇਸਮੇਂਟ ਅਫਸਰ ਦੀਪਕ ਸ਼ਰਮਾ ਵਲੋਂ ਕੀਤਾ ਗਿਆ। ਵਿਦਿਆਰਥੀਆਂ ਦੀ ਚੋਣ ਲਈ ਇੰਟਰਵਯੂ ਅਤੇ ਗਰੁੱਪ ਡਿਸਕਸ਼ਨ ਕਰਵਾਇਆ ਗਿਆ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਦੱਸਿਆ ਕਿ ਕੰਪਨੀ ਵਲੋਂ 5 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਬੀ.ਟੇਕ ਸਿਵਲ ਦੇ ਵਿਦਿਆਰਥੀਆਂ ਵਿੱਚ ਅਕਾਸ਼, ਗੁਲਸ਼ਨ ਗਰੋਵਰ ਅਤੇ ਮੋਹਿਤ ਦੀ ਚੋਣ 3.60 ਲੱਖ ਸਲਾਨਾ, ਈਸ਼ਾ ਸ਼ਰਮਾ, ਪ੍ਰਿਅੰਕਾ ਅਵਿਨਾਸ਼ ਦੀ ਚੋਣ 2.40 ਲੱਖ ਸਲਾਨਾ ਪੈਕੇਜ 'ਤੇ ਸਾਇਟ ਇੰਜੀਨੀਅਰ ਦੀ ਪੋਸਟ ਲਈ ਕੀਤੀ ਗਈ ਹੈ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਮਿਹਨਤ ਕਰ ਨਾਮ ਚਮਕਾਉਣ ਨੂੰ ਕਿਹਾ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment