ਟ੍ਰਿਨਿਟੀ ਕਾਲਜ ਵਿਖੇ ਫਰੈਸ਼ਰ ਡੇ ਪ੍ਰੋਗਰਾਮ ਮਨਾਇਆ ਗਿਆ

ਜਲੰਧਰ 18 ਅਗਸਤ (ਜਸਵਿੰਦਰ ਆਜ਼ਾਦ)- ਅੱਜ 18 ਅਗਸਤ 2018 ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਨਵੇਂ ਆਏ ਵਿਦਿਆਰਥੀਆਂ ਦੇ ਸਵਾਗਤ ਲਈ ਪੁਰਾਣੇ ਵਿਦਿਆਰਥੀਆਂ ਵਲੋਂ ਫਰੈਸ਼ਰ ਡੇ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਡੀਨ ਅਤੇ ਪ੍ਰੋਗਰਾਮ ਕੋਅਰਡੀਨੇਟਰ ਰੈਵ. ਫਾਦਰ ਜੋਂਸ਼ਨ ਜੀ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਭਗਤੀ ਸੰਗੀਤ ਅਤੇ ਸ਼ਮਾਂ ਰੌਸ਼ਨ ਕਰਨ ਦੀ ਰਸ਼ਮ ਨਾਲ ਹੋਈ। ਵਿਦਿਆਰਥਨ ਮੰਨਤ ਨੇ ਆਪਣੇ ਭਾਸ਼ਣ ਰਾਹੀਂ ਸਾਰਿਆ ਦਾ ਸਵਾਗਤ ਕੀਤਾ। ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵਲੋਂ ਸੰਗੀਤ, ਡਾਂਸ, ਸਕਿਟ ਅਤੇ ਭੰਗੜੇ ਦਾ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਵੱਖ-ਵੱਖ ਵਿਭਾਗਾਂ ਦੇ  ਮੁਖ ਮਹਿਮਾਨ ਜੀ ਨੇ ਆਪਣੇ ਭਾਸ਼ਣ ਰਾਹੀਂ ਕਾਲਜ ਦੇ ਵਿਦਿਆਰਥੀਆਂ ਦੀ ਤਾਰੀਫ ਕਰਦੇ ਹੋਏ ਸਖਤ ਮਿਹਨਤ ਕਰਕੇ ਆਪਣੇ ਉਦੇਸ਼ ਪ੍ਰਾਪਤੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੋਕੇ ਵੱਖ-ਵੱਖ ਮੁਕਾਬਲਿਆ ਦੇ ਆਧਾਰ 'ਤੇ ਮਿਸ ਫਰੈਸ਼ਰ ਬੀ. ਏ. ਸਮੈਸਟਰ ਪਹਿਲਾ ਦੀ ਵਿਦਿਆਰਥਨ ਲਵਲੀਨ ਅਤੇ ਮਿਸਟਰ ਫਰੈਸ਼ਰ ਬੀ, ਕਾਮ. ਸਮੈਸਟਰ ਪਹਿਲਾ ਦਾ ਵਿਦਿਆਰਥੀ ਅਨੁਜ ਥਾਪਾ 2018-19 ਲਈ ਚੁਣੇ ਗਏ। ਇਸ ਮੋਕੇ ਕਾਲਜ ਦੀ ਵਿਦਿਆਰਥਨ ਮੈਰੀਅਨ ਨੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਸਾਰਿਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮੂਚੇ ਪ੍ਰੋਗਰਾਮ ਵਿੱਚ ਗੁਨੀਕਾ, ਮਾਰੀਆ, ਅਮਲ ਅਤੇ ਆਸ਼ੀਸ ਨੇ ਬਾਖੂਬੀ ਢੰਗ ਨਾਲ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਵਿਚ ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ, ਪ੍ਰਿੰਸੀਪਲ ਅਜੈ ਪਰਾਸ਼ਰ, ਸਿਸਟਰ ਰੀਟਾ, ਸਿਸਟਰ ਪ੍ਰੇਮਾ, ਪ੍ਰੋ, ਬੱਲਜੀਤ ਕੌਰ, ਪ੍ਰੋ. ਪੂਜਾ ਗਾਬਾ, ਪ੍ਰੋ. ਨਿਧੀ ਸ਼ਰਮਾ, ਪ੍ਰੋ. ਜੈਸੀ ਜੂਲੀਅਨ, ਪ੍ਰੋਗਰਾਮ ਦੇ ਸੰਚਾਲਕ ਪ੍ਰੋ. ਮਲਕੀਅਤ ਸਿੰਘ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਨਵਦੀਪ ਸਿੰਘ, ਸਮੂਹ ਅਧਿਆਪਕ ਸਹਿਬਾਨ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥਨ ਅਮਨੀਤ ਨੇ ਸਾਰਿਆ ਦਾ ਇਸ ਪ੍ਰੋਗਰਾਮ ਵਿਚ ਪਹੁੰਚਨ ਲਈ ਆਪਵੇ ਭਾਸ਼ਣ ਰਾਹੀਂ ਤਹਿ ਦਿਲੋਂ ਧੰਨਵਾਦ ਕੀਤਾ। ਅੰਤ ਵਿੱਚ ਪ੍ਰੋਗਰਾਮ ਆਪਣੀਆ ਅਭੁੱਲ ਯਾਦਾਂ ਛੱਡਦਾ ਹੋਇਆ ਰਾਸ਼ਟਰ ਗਾਇਨ ਨਾਲ ਸਮਾਪਤ ਹੋ ਗਿਆ।
Share on Google Plus

About Unknown

    Blogger Comment
    Facebook Comment

0 comments:

Post a Comment