ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਸਨਮਾਨਿਤ

ਜਲੰਧਰ 6 ਜੁਲਾਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਫਾਰ ਵੂਮੈਨ ਜਲੰਧਰ ਦਾ ਬੀ.ਐਸ.ਸੀ ਫੈਸ਼ਨ ਡਿਜ਼ਾਈਨਿੰਗ ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ। ਜੀ.ਐਨ.ਡੀ.ਯੂ ਵੱਲੋ ਲਏ ਗਏ ਇਸ ਪ੍ਰੀਖਿਆ ਵਿੱਚ ਸਿਮਰਨ ਨੇ 3000 ਚੋਂ 2641 ਅੰਕ ਹਾਸਿਲ ਕਰਕੇ ਯੂਨਿਵਰਸਿਟੀ ਚ ਤੀਸਰਾ ਸਥਾਨ ਹਾਸੀਲ ਕੀਤਾ ਅਤੇ ਡੋਲੀ ਚੋਧਰੀ ਨੇ 2568 ਅੰਕ ਹਾਸਿਲ ਕਰਕੇ ਯੂਨੀਵਰਸਿਟੀ ਚ ਪੰਜਵਾਂ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਮੂੰਹ ਮਿੱਠਾ ਕਰਵਾ ਕੇ ਸਾਰਿਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
Share on Google Plus

About Unknown

    Blogger Comment
    Facebook Comment

0 comments:

Post a Comment