ਤਲਵੰਡੀ ਸਾਬੋ, 25 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਜਿੱਥੇ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦਿਆਂ ਨੂੰ ਨਿਭਾਉਣ ਵੱਲ ਵਧਾਏ ਜਾ ਰਹੇ ਕਦਮਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਦੀ ਹਰਮਨ ਪਿਆਰਤਾ ਵਿਚ ਵਾਧਾ ਹੋ ਰਿਹਾ ਹੈ ਉੱਥੇ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਸਰਕਾਰ ਦੇ ਹਲਕਾ ਸੇਵਾਦਾਰ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਵਿੱਚ ਹੋ ਰਹੇ ਹਲਕੇ ਦੇ ਵਿਕਾਸ ਕਾਰਨ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਵਿੱਚ ਵੀ ਕਾਂਗਰਸ ਦਾ ਜਨ ਆਧਾਰ ਦਿਨੋਂ ਦਿਨ ਮਜ਼ਬੂਤ ਹੋ ਰਿਹਾ ਹੈ ਜਿਸ ਦਾ ਸਿੱਧਾ ਅਸਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ।
ਦੋ ਹਜ਼ਾਰ ਸਤਾਰਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵਿਧਾਇਕਾ ਵੱਲੋਂ ਜਿੱਥੇ ਅਜੇ ਤੱਕ ਲੋਕਾਂ ਦਾ ਧੰਨਵਾਦੀ ਦੌਰਾ ਨਾ ਕੀਤੇ ਜਾਣ ਕਾਰਨ ਆਪ ਦਾ ਜਨ ਆਧਾਰ ਤਕਰੀਬਨ ਖ਼ਤਮ ਹੋਣ ਕਿਨਾਰੇ ਹੈ ਉੱਥੇ ਨਸ਼ਾ ਤਸਕਰਾਂ ਖਿਲਾਫ ਖੁੱਲ੍ਹ ਕੇ ਬੋਲਣ ਅਤੇ ਆਮ ਲੋਕਾਂ ਵਿੱਚ ਪਿਆਰ ਭਾਵਨਾ ਨਾਲ ਵਿਚਰਨ ਕਾਰਨ ਆਮ ਲੋਕਾਂ ਦਾ ਝੁਕਾਅ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ ਵੱਲ ਵਧਿਆ ਹੈ ।ਭਾਵੇਂ ਜਟਾਣਾ ਦੇ ਕੁੱਝ ਨਜ਼ਦੀਕੀ ਕਾਂਗਰਸੀ ਆਗੂਆਂ ਵੱਲੋਂ ਜਟਾਣਾ ਤੋਂ ਦੂਰੀ ਬਣਾ ਕੇ ਦੋ ਹਜ਼ਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਪਰ ਤੋਲੇ ਜਾ ਰਹੇ ਹਨ ਪ੍ਰੰਤੂ ਸੋਸ਼ਲ ਸਾਈਟਾਂ ਤੇ ਕੀਤੇ ਜਾ ਰਹੇ ਇਨ੍ਹਾਂ ਸਰਵੇਖਣਾਂ ਵਿੱਚ ਵਿਰੋਧੀ ਧੜੇ ਦੇ ਕੁਝ ਪਿੜ ਪੱਲੇ ਪੈਂਦਾ ਨਜ਼ਰ ਨਹੀਂ ਆ ਰਿਹਾ। ਹਾਲ ਦੀ ਘੜੀ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਕੀਤੇ ਕਰਵਾਏ ਜਾ ਰਹੇ ਹਲਕੇ ਦੇ ਵਿਕਾਸ ਅਤੇ ਲੋਕਾਂ ਨਾਲ ਬਣਾਈ ਨੇੜਤਾ ਕਾਰਨ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿੱਚ ਜਟਾਣਾ ਦੇ ਮੁਕਾਬਲੇ ਦਾ ਹੋਰ ਕੋਈ ਕੱਦਾਵਰ ਕਾਂਗਰਸੀ ਆਗੂ ਨਜ਼ਰ ਨਹੀਂ ਆ ਰਿਹਾ।ਸਰਦਾਰ ਜਟਾਣਾਂ ਦੀ ਮੌਜੂਦਾ ਟੀਮ ਵਿੱਚ ਉਨ੍ਹਾਂ ਦੇ ਨਿੱਜੀ ਸਹਾਇਕ ਸ. ਰਣਜੀਤ ਸਿੰਘ ਸੰਧੂ , ਸ. ਕ੍ਰਿਸ਼ਨ ਸਿੰਘ ਭਾਗੀਵਾਂਦਰ ਬਲਾਕ ਪ੍ਰਧਾਨ ਕਾਂਗਰਸ ਤਲਵੰਡੀ ਸਾਬੋ, ਸ਼੍ਰੀ ਅੰਮ੍ਰਿਤਪਾਲ ਗਰਗ, ਨੰਬਰਦਾਰ ਮਨਦੀਪ ਸਿੰਘ ਨੰਗਲਾ, ਗੁਰਪ੍ਰੀਤ ਸਿੰਘ ਧਾਲੀਵਾਲ ਅਤੇ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ ਸਮੇਤ ਹਜ਼ਾਰਾਂ ਅਜਿਹੇ ਨਾਮ ਹਨ ਜਿਨ੍ਹਾਂ ਦੇ ਸਹਿਯੋਗ ਸਦਕਾ ਕਾਂਗਰਸ ਪਾਰਟੀ ਹਲਕੇ ਅੰਦਰ ਦਿਨੋਂ ਦਿਨ ਮਜਬੂਤ ਹੁੰਦੀ ਜਾ ਰਹੀ ਹੈ।

0 comments:
Post a Comment