ਜਲੰਧਰ 18 ਜੂਨ (ਜਸਵਿੰਦਰ ਆਜ਼ਾਦ)- ਅੱਜ ਮਿਤੀ 18-06-18 ਨੂੰ ਸ਼ਿਵਸੇਨਾ ਹਿੰਦੁਸਤਾਨ ਦੀ ਟੀਮ ਰਾਸਟਰੀਏ ਉਪ ਪ੍ਰਧਾਨ ਵਿਨੈ ਜਲੰਧਰੀ ਤੇ ਯੁਵਾ ਪੰਜਾਬ ਚੇਅਰਮੈਨ ਕਪਿਲ ਵਰਮਾ ਦੀ ਅਗਵਾਈ ਹੇਠ ਡੀ. ਸੀ.ਪੀ ਜਲੰਧਰ ਸਰਦਾਰ ਰਾਜਿੰਦਰ ਸਿੰਘ ਦੇ ਦਫਤਰ ਮੰਗ ਪੱਤਰ ਦੇਣ ਗਏ। ਪੰਜਾਬ ਯੁਵਾ ਚੇਅਰਮੈਨ ਕਪਿਲ ਵਰਮਾ ਨੇ ਕਿਹਾ ਆਮ ਆਦਮੀ ਦੇ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਪਿੱਛਲੇ ਦਿਨੀ ਪੰਜਾਬ ਚ ਅਸ਼ਾਂਤੀ ਫੈਲਾਨ ਦੇ ਇਰਾਦੇ ਵਾਲੇ ਖਾਲਿਸਤਾਨੀ ਰੈਫਰੈਂਡਮ 2020 ਨੂੰ ਸਮਰਥਨ ਦੇਣ ਤੇ ਭਾਰਤੀਯ ਸੰਵਿਧਾਨ ਨੂੰ ਠੇਸ ਪਹੁੰਚਾਇ ਹੈ ਤੇ ਦੇਸ਼ ਦੀ ਅਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਇਤਰਾਜ ਯੋਗ ਹੈ।ਰਾਸਟਰੀਏ ਉਪ ਪ੍ਰਧਾਨ ਵਿਨੈ ਜਲੰਧਰੀ ਨੇ ਕਿਹਾ ਖਹਿਰਾ ਦੇਸ਼ ਵਿਰੋਧੀ ਤਾਕਤਾਂ ਦਾ ਸਾਥ ਦੇਣ ਵਾਲਾ ਇਕ ਗੈਰ ਜਿੱਮੇਦਾਰ ਵਿਅਕਤੀ ਜਿੰਨੇ ਭਾਰਤੀਯ ਸੰਵਿਧਾਨ ਦੀ ਪ੍ਰਾਨ ਪ੍ਰਤਿਸ਼ਠਾ ਨੂੰ ਠੇਸ ਪਹੁੰਚੀ ਹੈ।ਕਪਿਲ ਵਰਮਾ ਨੇ ਕਿਹਾ ਖਹਿਰਾ ਦੇ ਖਿਲਾਫ ਦੇਸ਼ ਦ੍ਰੋਹ ਦਾ ਕੇਸ ਰਜਿਸਟਰ ਕੀਤਾ ਜਾਵੇ ਤੇ ਵਿਧਾਇਕ ਸੁਖਪਾਲ ਖਹਿਰਾ ਦੀ ਵਿਧਾਯਕੀ ਤੇ ਵਿਪਕਸ਼ ਨੇਤਾ ਦੇ ਪਦ ਤੋਂ ਖਾਰਿਜ ਕੀਤਾ ਜਾਵੇ ਤੇ ਸੁਖਪਾਲ ਖਹਿਰਾ ਦੇ ਵਿਦੇਸ਼ਾਂ ਚ ਖਾਲਿਸਤਾਨੀ ਰੈਫਰੈਂਡਮ 2020 ਚਲਾ ਰਹੇ ਸ਼ਰਾਰਤੀ ਲੋਕਾ ਨਾਲ ਖਹਿਰੇ ਦੇ ਰਿਸ਼ਤਿਆਂ ਦੀ ਜਾਂਚ ਕੀਤੀ ਜਾਵੇ। ਮੰਗਪਤਰ ਦੇਣ ਲਯੀ ਪੰਜਾਬ ਯੁਵਾ ਉਪ ਪ੍ਰਧਾਨ ਭਾਰਤ ਭੂਸ਼ਣ ਬੌਬੀ,ਜਿਲਾ ਯੁਵਾ ਚੇਅਰਮੈਨ ਸੋਨੂ ਥਾਪਰ, ਅਮਨਦੀਪ ਬਿੱਲਾ, ਸੋਨੂ ਵਡਾਲਾ ਕਾਲੋਨੀ, ਰਵੀ ਸਬੋਵਾਲ, ਸੋਨੂ ਬੂਟਾ ਮੰਡੀ, ਸਨੀ ਭੱਟੀ ਤੇ ਹੋਰ ਸ਼ਿਵ ਸੈਨਿਕ ਨਾਲ ਸੀ।
Home / Punjabi
/ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਪਕਸ਼ ਦਲ ਦੇ ਨੇਤਾ ਸੁਖਪਾਲ ਖਹਿਰਾ ਦਵਾਰਾ ਦੇਸ਼ ਵਿਰੋਧੀ ਤਾਕਤਾਂ ਦਾ ਸਮਰਥਨ ਦੇਣ ਦੀ ਸਖ਼ਤ ਕਾਰਵਾਈ-ਕਪਿਲ ਵਰਮਾ
- Blogger Comment
- Facebook Comment
Subscribe to:
Post Comments
(
Atom
)
0 comments:
Post a Comment