ਬੱਚਿਆਂ ਨੇ ਫਨ, ਮਸਤੀ ਤੇ ਖੇਡਾਂ ਨਾਲ ਖ਼ੁਦ ਦਾ ਕੀਤਾ ਮਨੋਰੰਜਨ
ਜਲੰਧਰ 6 ਜੁਲਾਈ (ਜਸਵਿੰਦਰ ਆਜ਼ਾਦ)- ਵਿਦਿਆਰਥੀਆਂ ਨੂੰ ਫਨ, ਮਸਤੀ, ਖੇਡਾਂ ਦੇ ਨਾਲ-ਨਾਲ ਪੜਾਈ ਦੇ ਬੋਝ ਤੋਂ ਰਾਹਤ ਦੇਣ ਦੇ ਉਦੇਸ਼ ਨਾਲ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਨਕੋਦਰ ਵਿੱਚ 'ਕਿਡਜ ਕਾਰਨੀਵਾਲ' ਲਗਾਇਆ ਗਿਆ। ਪ੍ਰਿੰਸੀਪਲ ਜੋਤੀ ਭਰਦਵਾਜ ਦੀ ਅਗਵਾਈ ਵਿੱਚ ਲਗਾਏ ਗਏ ਇਸ ਕਾਰਨੀਵਾਲ ਦੌਰਾਨ ਸਕੂਲ ਦੇ ਨਰਸਰੀ ਵਿੰਗ ਤੋਂ ਲੈ ਕੇ ਛੇਵੀਂ ਜਮਾਤ ਤਕ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਦੇ ਮਨੋਰੰਜਨ ਲਈ ਡੋਰੇਮੋਨ ਤੇ ਛੋਟਾ ਭੀਮ ਕਰੈਕਟਰ ਵੀ ਪੁੱਜੇ। ਇਸ ਮੌਕੇ ਵਿਦਿਆਰਥੀਆਂ ਨੇ ਝੂਲਿਆਂ, ਬਾਊਂਸੀ, ਟਰਮਪਲਿੰਗ, ਗੇਮਜ਼ ਜਿਵੇ ਹੁਲਾਹੁਪ, ਲਾਈਵ ਸਨੇਕ ਐਂਡ ਲੈਡਰ ਆਦਿ ਦਾ ਖ਼ੂਬ ਮਜ਼ਾ ਲਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਮੈਜਿਕ ਸ਼ੋਅ, ਡੀ.ਜੇ., ਰੇਨ ਡਾਂਸ ਤੇ ਵਾਲ ਕਲਾਈਮਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਮਾਸਕ ਪਾਰਟੀ ਵੀ ਕੀਤੀ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਕਾਰ ਦੇ ਮਾਸਕ ਪਾ ਕੇ ਡਾਂਸ ਕੀਤਾ। ਇਸ ਮੌਕੇ ਪ੍ਰਿੰਸੀਪਲ ਭਰਦਵਾਜ ਨੇ ਕਿਹਾ ਕਿ ਲਗਾਤਾਰ ਪੜਾਈ ਕਾਰਨ ਬੱਚੇ ਦਿਮਾਗੀ ਤੌਰ 'ਤੇ ਥਕ ਜਾਂਦੇ ਹਨ। ਇਸੇ ਥਕਾਵਟ ਨੂੰ ਦੂਰ ਕਰਨ ਲਈ ਇਹ ਕਾਰਨੀਵਾਲ ਲਗਾਇਆ ਗਿਆ। ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰੀਰਕ ਵਿਕਾਸ ਵਿੱਚ ਵੀ ਮਦਦ ਕਰਦੀਆਂ ਹਨ। ਕਾਰਨੀਵਾਲ ਨੂੰ ਸਫਲ ਬਣਾਉਣ ਵਿੱਚ ਸਮੂਹ ਸਕੂਲ ਸਟਾਫ ਨੇ ਸਹਿਯੋਗ ਦਿੱਤਾ।
0 comments:
Post a Comment