ਸੇਂਟ ਸੋਲਜਰ ਨੇ ਤਿਰੰਗੇ ਨੂੰ ਸਲਾਮ ਕਰ ਮਨਾਇਆ ਆਜ਼ਾਦੀ ਦਿਵਸ

ਜਲੰਧਰ 16 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਤਿਰੰਗੇ ਝੰਡੇ ਨੂੰ ਸਲਾਮ ਕਰਦੇ ਹੋਏ 72ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਚਿਹਰੇ, ਸਕੂਲ ਕੈਂਪਸ ਵਿੱਚ ਤਿਰੰਗੇ ਬਣਾਕੇ ਅਤੇ ਹੱਥਾਂ ਵਿੱਚ ਫੜ ਦੇਸ਼ਭਗਤੀ ਦੇ ਗੀਤ, ਡਾਂਸ, ਕਵਿਤਾਵਾਂ ਅਤੇ ਭਾਰਤ ਮਾਤਾ, ਭਗਤ ਸਿੰਘ, ਝਾਂਸੀ ਦੀ ਰਾਣੀ, ਮਹਾਤਮਾ ਗਾਂਧੀ, ਮੰਗਲ ਪਾਂਡੇ ਅਤੇ ਸਭ ਸ਼ਹੀਦਾਂ ਵਲੋਂ ਕੀਤੇ ਗਏ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਨੂੰ ਮਾਇਮ, ਲਘੂ ਨਾਟਿਕਾਮ, ਕਵਿਤਾ ਨਾਲ ਪੇਸ਼ ਕੀਤਾ। ਵਿਦਿਆਰਥੀਆਂ ਵਲੋਂ ਤਿਰੰਗੇ ਝੰਡੇ ਲਹਿਰਾ ਕਰ ਉਸਨੂੰ ਸਲਾਮ ਕਰਦੇ ਰਾਸ਼ਟਰੀ ਗੀਤ ਕਰ ਆਜ਼ਾਦੀ ਦਿਵਸ ਮਨਾਇਆ ਗਿਆ। ਸੇਂਟ ਸੋਲਜਰ ਲਾਅ ਕਾਲਜ ਦੇ ਵਿਦਿਆਰਥੀਆਂ ਅਤੇ ਫੈਕਲਟੀ ਵਲੋਂ ਨਸ਼ਾਮੁਕਤ ਦੇਸ਼ ਬਣਾਉਣ ਲਈ ਜਾਗਰੂਕਤਾ ਫੈਲਾਉਣ ਅਤੇ ਅੱਗੇ ਆਕੇ ਕੰਮ ਕਰਨ ਦੀ ਸਹੁੰ ਲੈਂਦੇ ਹੋਏ ਅਜ਼ਾਦੀ ਦਿਵਸ ਮਨਾਇਆ ਗਿਆ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ।
Share on Google Plus

About Unknown

    Blogger Comment
    Facebook Comment

0 comments:

Post a Comment