ਅੱਜ ਪਿੰਡ ਵਿੱਚ ਹੋ ਰਹੇ ਸਮਾਗਮ ਦੀਆਂ ਤਿਆਰੀਆਂ ਪੁੂਰੇ ਜੋਰਾਂ ਨਾਲ ਹੋ ਰਹੀਆਂ ਸਨ ਜਿਸ ਵਿੱਚ ਕਾਫ਼ੀ ਸ਼ਖਸੀਅਤਾਂ ਹਿੱਸਾ ਲੈਣ ਲਈ ਪੁੱਜ ਚੁੱਕੀਆਂ ਸਨ ਤੇ ਕੁੱਝ ਕੁ ਦੀ ਉਡੀਕ ਕੀਤੀ ਜਾ ਰਹੀ ਸੀ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ਨੇ ਦੱਸਿਆ ਕਿ ਅਸੀਂ ਅੱਜ ਇਸ ਲਈ ਇੱਕਠੇ ਹੋਏ ਹਾਂ ਕਿ ਦਿਨ ਪ੍ਰਤੀ ਦਿਨ ਨਸ਼ੇ ਵੱਧ ਰਹੇ ਹਨ ਤਾਂ ਜ਼ੋ ਇਨ੍ਹਾਂ ਤੇ ਕਾਬੂ ਪਾਇਆ ਜਾ ਸਕੇ ਤੇ ਆਓ ਅਸੀਂ ਅਜੇ ਐਨੇ ਕੁ ਹੀ ਬੋਲਦਿਆਂ ਪਤਾ ਨਹੀਂ ਬਿਸ਼ਨੀ ਨੂੰ ਕੀ ਹੋਇਆ ਤੇ ਉੱਚੀ ਉਚੀ ਬੋਲਣ ਲੱਗ ਪਈ ਕਿਉਂਕਿ ਸੁਰਜਣ ਦੇ ਮਰਨ ਉਪਰੰਤ ਅੱਧ ਬੀਤੀ ਜਬਾਨੀ ਵਿੱਚ ਉਹ ਵਿਧਵਾ ਹੋ ਗਈ ਸੀ ਸੁਰਜਣ ਸ਼ਰਾਬ ਦਾ ਐਨਾ ਕੁ ਆਦੀ ਹੋ ਚੁੱਕਾ ਸੀ ਜੇਕਰ ਨਾ ਮਿਲਦੀ ਦਾ ਸਪਿਰੱਟ ਤੱਕ ਪੀ ਜਾਂਦਾ ਸੀ ਜਿਸ ਕਰਕੇ ਅੰਤੜੀਆਂ ਗਲਣ ਨਾਲ ਉਸ ਦੀ ਜਾਨ ਚੱਲੀ ਗਈ। ਬਿਸ਼ਨੀ ਨੇ ਆਪਣੇ ਇੱਕਲੇ ਪੁੱਤਰ ਦੇ ਸਹਾਰੇ ਹੀ ਜਿੰਦਗੀ ਦੇ ਬਾਕੀ ਬੀਤੇ ਸਮੇਂ ਨੂੰ ਗੁਜਾਰ ਲਿਆ ਸੀ । ਉਸ ਨੂੰ ਇਹੋ ਆਸ ਸੀ ਕਿ ਉਸ ਦਾ ਪੁੱਤਰ ਗੁਰਦਿਆਲ ਜਿਸ ਨੂੰ ਸਾਰੇ ਦਿਆਲ ਦੇ ਨਾਮ ਤੋਂ ਹੀ ਜਾਣਦੇ ਸਨ ਕਿ ਉਹ ਜਵਾਨ ਹੋਵੇਗਾ ਤਾਂ ਸਾਰੇ ਦੁੱਖ ਕੱਟੇ ਜਾਣਗੇ।
ਬਿਸ਼ਨੀ ਨੇ ਹੱਡ ਭੰਨਵੀ ਮਿਹਨਤ ਕੀਤੀ ਤੇ ਜੱਦੀ ਜ਼ਮੀਨ ਨੂੰ ਕਿਸੇ ਨਾ ਕਿਸੇ ਤਰੀਕੇ ਸਾਂਭੀ ਰੱਖਿਆ ਜੋ ਹਾੜੀ ਸਾਉਣੀ ਆਉਂਦਾ ਸੀ ਉਸ ਨਾਲ ਘਰ ਦਾ ਗੁਜਾਰਾ ਕਰਕੇ ਦਿਆਲ ਨੂੰ ਪਾਲ ਕੇ ਜਵਾਨ ਕੀਤਾ। ਸਕੂਲ ਤੱਕ ਦੀ ਪੜਾਈ ਤਾਂ ਪਿੰਡ ਵਿੱਚ ਹੀ ਕਰਵਾਈ ਤੇ ਫਿਰ ਸੱਧਰਾਂ ਪੂਰੀਆਂ ਕਰਨ ਲਈ ਉਸ ਨੂੰ ਸ਼ਹਿਰ ਪੜਣ ਲਈ ਭੇਜ਼ ਦਿੱਤਾ । ਪਿੰਡ ਵਿੱਚ ਤਾਂ ਬਿਸ਼ਨੀ ਦੀ ਨਿਗਰਾਨੀ ਹੇਠ ਚੰਗਾ ਪੜਦਾ ਰਿਹਾ ਸ਼ਹਿਰ ਜਾ ਕੇ ਦਿਆਲ ਪਤਾ ਨਹੀਂ ਕਿਹੋ ਜਹੀ ਸੰਗਤਵਿੱਚ ਪੈ ਗਿਆ ਘਰ ਲੇਟ ਆਉਣ ਦਾ ਹੌਲੀਹੌਲੀ ਆਦੀ ਹੋ ਗਿਆ। ਮਾਂ ਦੇ ਪੁੱਛਣ ਤੇ ਕਹਿਣਾ ਕਿ ਸ਼ਹਿਰ ਪੜਦੇ ਸਾਂ ਇਹੋ ਗੱਲ ਕਿਹ ਕੇ ਟਾਲ ਛੱਡਦਾ। ਬਿਸ਼ਨੀ ਦਾ ਮੰਨ ਉਦੋ ਢਹਿ ਢੇਰੀ ਹੋ ਗਿਆ ਜਦੋ ਇੱਕ ਦਿਨ ਤੜਕਸਾਰ ਪੁਲਿਸ ਉਸ ਨੂੰ ਫੜ ਕੇ ਲੈ ਗਈ ਤਾਂ ਮਾਂ ਹੋਣ ਕਰਕੇ ਉਹ ਵਿਚਾਰੀ ਮੋਹਤਬਰ ਬੰਦਿਆਂ ਕੋਲ ਗਈ ਤੇ ਜਾ ਕੇ ਉਸ ਨੂੰ ਲੈ ਕੇ ਜਾਣ ਕਾਰਣ ਪੁੱਛਣ ਤੇ ਪਤਾ ਲਗਾ ਕਿ ਦਿਆਲ ਨਸ਼ੇ ਕਰਦਾ ਹੈ, ਜਿਸ ਕਰਕੇ ਉਸ ਨੂੰ ਫੜਿਆ ਗਿਆ ਹੈ । ਉਸ ਸਮੇਂ ਥਾਂਹੋਂ ਥਾਂਹੀਂ ਮਾਰੀ ਮਾਰੀ ਫਿਰਦੀ ਦੀ ਸਾਰੀ ਵਿਥਿਆ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗ ਪਈ।
ਇੱਕ ਦਮ ਉਸ ਨੂੰ ਬੋਲਣ ਤੋਂ ਰੋਕਣ ਲਈ ਲੋਕਾਂ ਵੱਲੋਂ ਪਾਏ ਰੋਲੇ ਨੇ ਮੈਨੂੰ ਬੀਤੀਆਂ ਸੋਚਾਂ ਵਿੱਚੋ ਕੱਢ ਲਿਆਂਦਾ ਪਰ ਇੱਕ ਅਧਿਕਾਰੀ ਨੇ ਕਿਹਾ ਕਿ ਨਹੀਂ ਇਸ ਮਾਤਾ ਨੂੰ ਆਪਣੇ ਦਿਲ ਦੀ ਗੱਲ ਕਹਿਣ ਦਾ ਮੋਕਾ ਦਿੱਤਾ ਜਾਵੇ ਫਿਰ ਲੋਕਾਂ ਦਾ ਇੱਕਠ ਉਸ ਨੂੰ ਛੱਡ ਕੇ ਬੈਠ ਗਿਆ ਤਾਂ ਬਿਸ਼ਨੀ ਨੇ ਆਪਣੇ ਡੁੱਬੇ ਹੋਏ ਗਲੇ ਨਾਲ ਭਾਵਕ ਹੋ ਕੇ ਕਿਹਾ ਕਿ ਜਾਗਰੂਕ ਕਰਨ ਲਈ ਲੋਕਾਂ ਦੇ ਘਰੋਂ ਘਰੀਂ ਜਾਣ ਦੀ ਲੋੜ ਹੈ ਨਾ ਕਿ ਇੱਕ ਜਗ੍ਹਾ ਇੱਕਠੇ ਹੋ ਕੇ ਭਾਸ਼ਨ ਬਾਜੀ ਅਤੇ ਪ੍ਰਚਾਰਾਂ ਨਾਲ ਇਹ ਮਸਲਾ ਸੁਲਝਾਇਆ ਜਾ ਸਕਦਾ ਹੈ ਅਤੇ ਮਾਪਿਆਂ ਨੂੰ ਵੀ ਆਖਣ ਦੀ ਲੋੜ ਹੈ ਕਿ ਉਹ ਆਪਣੇ ਨਿਆਣਿਆਂ ਦੀ ਪੂਰੀ ਨਿਗਰਾਨੀ ਕਰਨ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਬੱਚੇ ਦੇ ਮੂੰਹ ਚ ਤਾਂ ਨਹੀਂ ਪਾ ਦਿੰਦਾ ਭਾਈ, ਇਸ ਲਈ ਮੈਂ ਤਾਂ ਇਹ ਦੁੱਖ ਬਹੁਤ ਸਿਹੜਿਆ ਹੈ ਹੋਰਾਂ ਨੂੰ ਇਸ ਤੋਂ ਬਚਾਉਣ ਲਈ ਕੋਈ ਹੀਲਾ ਕਰੋ ਤੇ ਜੁਆਕਾਂ ਨੂੰ ਸਿੱਧੇ ਰਹੇ ਪਾਉਣ ਲਈ ਖੇਡਾਂ ਦੇ ਮੁਕਾਬਲੇ ਆਦਿ ਕਰਵਾਵੋ ਨਹੀਂ ਤਾਂ ਜਿੱਥੇ ਲੱਗੀ ਉੱਥੇ ਹੀ ਸੜਿਆ ਰਿਹ ਜਾਓੂ, ਸਾਰਿਆਂ ਦੇ ਘਰਾਂ ਦਾ ਸਵਾਲ ਹੈ ਭਾਈ ਐਨੀ ਗੱਲ ਆਖ਼ ਕੇ ਅੱਖਾਂ ਪੂੰਝਦੀ ਬਿਸ਼ਨੀ ਪਾਸੇ ਹੋ ਗਈ ਤੇ ਇਸ ਪ੍ਰੋਗਰਾਮ ਵਿੱਚ ਆਏ ਸਾਰੇ ਆਗੂਆਂ ਅੱਗੇ ਪਤਾ ਨਹੀਂ ਕਿੰਨੇ ਸਵਾਲ ਖੜੇ ਕਰ ਗਈ ਤਾਂ ਬੁਲਾਰੇ ਨੇ ਕਿਹਾ ਕਿ ਬੀਬੀ ਜੀ ਵੱਲੋਂ ਕਹੀਆਂ ਗੱਲਾਂ ਨੂੰ ਅਮਲੀ ਜਾਮਾਂ ਦੇਣ ਦੀ ਸਖ਼ਤ ਲੋੜ ਹੈ ਹੋਰ ਸਾਡੇ ਕਹਿਣ ਨੂੰ ਅਲਫ਼ਾਜ ਨਹੀਂ ਹਨ । ਇਸ ਲਈ ਸਾਨੂੰ ਖੁੱਦ ਨੂੰ ਜਾਗਰੂਕ ਹੋਣ ਅਤੇ ਆਪਣੇ ਪਰਿਵਾਰਾਂ ਨੂੰ ਜਾਗਰੂਕ ਕਰਨ ਦੀ ਸਖ਼ਤ ਲੋੜ ਹੈ ਤਾਂ ਜ਼ੋ ਅਸੀਂ ਹੱਸਦੇ ਵੱਸਦੇ ਪੰਜਾਬ ਦੇ ਵਸਨੀਕ ਅਖਵਾ ਸਕੀਏ।
ਮਾਈ ਬਿਸ਼ਨੀ ਇੱਕ ਪਾਸੇ ਚੁੱਪ ਕੀਤੀ ਜਹੀ ਬੈਠੀ ਸੀ ਤੇ ਸਾਰੇ ਇੱਕਠੇ ਹੋਏ ਲੋਕਾਂ ਲਈ ਜਿਵੇਂ ਇੱਕ ਮਾਰਗ ਦਰਸ਼ਕ ਹੋਵੇ ਇਸ ਤਰ੍ਹਾਂ ਜਾਪਦੀ ਸੀ।
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ.098721 97326

0 comments:
Post a Comment