ਜਲੰਧਰ 17 ਅਗਸਤ (ਜਸਵਿੰਦਰ ਆਜ਼ਾਦ)- ਦੇਸ਼ ਸਾਬਕਾ ਪ੍ਰਧਾਨਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੂੰ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ 'ਤੇ ਸੇਂਟ ਸੋਲਜਰ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੇਕਟਰ ਪ੍ਰੋ-ਮਨਹਰ ਅਰੋੜਾ ਅਤੇ ਸਾਰੇ ਕਾਲਜਾਂ ਦੇ ਪ੍ਰਿੰਸੀਪਲ ਅਤੇ ਡਾਇਰੈਕਟਰਸ ਨੇ ਨਮ ਅੱਖਾਂ ਅਤੇ ਹੱਥਾਂ ਵਿੱਚ ਮੋਮਬੱਤੀਅਆਂ ਬਾਲਕੇ ਸਵ. ਅਟਲ ਬਿਹਾਰੀ ਵਾਜਪਾਈ ਦੀ ਤਸਵੀਰ 'ਤੇ ਸ਼ਰਧਾ ਦੇ ਫੁਲ ਭੇਂਟ ਕਰਦੇ ਹੋਏ 2 ਮਿੰਟ ਦਾ ਮੌਨ ਧਾਰਨ ਕਰ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸਦੇ ਇਲਾਵਾ ਸ਼੍ਰੀ ਵਾਜਪਾਈ ਵਲੋਂ ਦੇਸ਼ ਦੇ ਹਿੱਤ ਲਈ ਕੀਤੇ ਕੰਮ ਜਿਵੇਂ ਪੋਕਰਣ ਪਰਮਾਣੁ ਆਦਿ ਨੂੰ ਸਲਾਮ ਕੀਤਾ ਗਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਸਵ.ਅਟਲ ਬਿਹਾਰੀ ਵਾਜਪਾਈ ਵਰਗਾ ਮੋਟਿਵੇਟਰ, ਗਾਈਡ ਅਤੇ ਸਭ ਲਈ ਪ੍ਰੇਰਨਾ ਸਰੋਤ ਇਨਸਾਨ ਅਸੀ ਸਭ ਨੇ ਹਮੇਸ਼ਾ ਲਈ ਖੋਹ ਦਿੱਤਾ ਹੈ ਅਤੇ ਉਨ੍ਹਾਂਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀ ਉਨ੍ਹਾਂ ਦੀ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਅਪਣਾ ਕੇ ਅਤੇ ਦੇਸ਼ ਨੂੰ ਆਪਣੇ ਸਕਾਰਾਤਮਕ ਸੋਚ ਨਾਲ ਅਤੇ ਅੱਗੇ ਲੈ ਕੇ ਜਾਏ। ਇਸ ਮੌਕੇ ਡਾ.ਸੁਭਾਸ਼ ਸ਼ਰਮਾ, ਡਾ.ਐੱਸਪੀਐੱਸ ਮਟਿਆਣਾ, ਡਾ.ਅਲਕਾ ਗੁਪਤਾ, ਡਾ.ਗੁਰਪ੍ਰੀਤ ਸਿੰਘ ਸੈਣੀ, ਸ਼੍ਰੀਮਤੀ ਵੀਨਾ ਦਾਦਾ, ਪ੍ਰੋ.ਸੰਦੀਪ ਲੋਹਾਨੀ, ਸ਼੍ਰੀਮਤੀ ਰੀਨਾ ਅਗਨੀਹੋਤਰੀ ਅਤੇ ਸਾਰੇ ਕਾਲਜਾਂ ਦੇ ਫੈਕਲਟੀ ਮੈਂਬਰਸ ਵੀ ਮੌਜੂਦ ਰਹੇ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment